ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੂੰ ਸ੍ਰੀਮਤੀ ਸੀਮਾ ਜੈਨ ਆਈ.ਏ.ਐਸ., ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੁਆਰਾ ਸੰਸਥਾ ਪ੍ਰਬੰਧਨ ਕਮੇਟੀ (ਆਈ.ਐਮ.ਸੀ) ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਲੁਧਿਆਣਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 
ਕੁਲਾਰ ਆਈ.ਟੀ.ਆਈ.(ਰਣੀਕੇ) ਅੰਮ੍ਰਿਤਸਰ ਅਤੇ ਆਈ.ਟੀ.ਆਈ. (ਫਿਲੌਰ) ਜਲੰਧਰ ਦੇ ਚੇਅਰਮੈਨ ਸਨ। ਕੁਲਾਰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਪੰਜਾਬ ਸਰਕਾਰ ਦੇ ਡਾਇਰੈਕਟਰ ਹਨ। ਉਹ ਪੰਜਾਬ ਵਿੱਚ ਆਈ.ਟੀ.ਆਈਜ਼ ਦੇ ਅਪਗ੍ਰੇਡੇਸ਼ਨ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬਾਰੇ ਰਾਜ ਸੰਚਾਲਨ ਕਮੇਟੀ ਦੇ ਮੈਂਬਰ ਵੀ ਹਨ।