Connect with us

ਪੰਜਾਬ ਨਿਊਜ਼

ਪੰਜਾਬ ‘ਚ 40 ਡਿਗਰੀ ਤੋਂ ਪਾਰ ਜਾਏਗਾ ਪਾਰਾ, ‘ਮੋਕਾ’ ਤੂਫਾਨ ਵਿਖਾਏਗਾ ਅਸਰ, ਬਣਨਗੇ ਮੀਂਹ ਦੇ ਆਸਾਰ

Published

on

Mercury will cross 40 degrees in Punjab, 'Moka' storm will show its effect, there will be chances of rain

ਲੁਧਿਆਣਾ :ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਰਹਿਣ ਵਾਲਾ ਹੈ। ਇਸ ਦੌਰਾਨ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵਧਣ ਵਾਲਾ ਹੈ। ਜੇ ਮੰਗਲਵਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਵਿੱਚ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਤੱਕ ਰਿਹਾ।

ਮੌਸਮ ਵਿਭਾਗ ਮੁਤਾਬਕ ਸਵੇਰੇ 55 ਤੋਂ 60 ਫੀਸਦੀ ਤੱਕ ਨਮੀ ਹੋਣ ਕਾਰਨ ਪੰਜਾਬ ਵਿੱਚ ਗਰਮੀ ਦਾ ਕੋਈ ਅਹਿਸਾਸ ਨਹੀਂ ਹੈ। ਪਰ ਹੁਣ 11 ਮਈ ਤੋਂ ਬਾਅਦ ਤਾਪਮਾਨ ਵਧੇਗਾ ਅਤੇ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਪੰਜਾਬ ਵਿੱਚ ਮਾਰਚ ਤੋਂ 9 ਮਈ ਤੱਕ ਕਰੀਬ 91.5 ਮਿਲੀਮੀਟਰ ਮੀਂਹ ਪਿਆ ਹੈ। ਮਈ ‘ਚ ਅੱਗੇ ਪੱਛਮੀ ਗੜਬੜੀ ਕਾਰਨ ਹਵਾ ‘ਚ ਨਮੀ ਦੀ ਮਾਤਰਾ ਘੱਟ ਜਾਵੇਗੀ, ਜਿਸ ਕਾਰਨ ਮੀਂਹ ਪੈਣ ਦੇ ਆਸਾਰ ਵਧਣ ਵਾਲੇ ਹਨ।

ਮੌਸਮ ਵਿਭਾਗ ਮੁਤਾਬਕ ‘ਮੋਕਾ’ ਤੂਫਾਨ ਦਾ ਅਸਰ ਪੰਜਾਬ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਤੂਫਾਨ ਦੇ ਅਸਰ ਕਾਰਨ ਹਵਾ ਦੇ ਪੈਟਰਨ ਵਿੱਚ ਬਦਲਾਅ ਹੋਣ ਵਾਲਾ ਹੈ। ਉੱਤਰ-ਪੱਛਮ ਤੋਂ ਹਵਾਵਾਂ ਚੱਲਣ ਵਾਲੀਆਂ ਹਨ, ਹਾਲਾਂਕਿ ਇਹ ਬਹੁਤ ਗਰਮ ਨਹੀਂ ਹੁੰਦੀਆਂ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ।

Facebook Comments

Trending