Connect with us

ਪੰਜਾਬੀ

ਪੀਏਯੂ ਵਿਖੇ ਜਾਰੀ ਤਕਨੀਕੀ ਸਿੱਖਿਆ ਦਾ ਈ ਖ਼ਬਰਨਾਮਾ ਹੋਇਆ ਜਾਰੀ

Published

on

The e-newsletter of technical education at PAU has been released
ਲੁਧਿਆਣਾ : ਬੀਤੇ ਦਿਨੀਂ ਪੀ ਏ ਯੂ ਵਿਚ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਲੁਧਿਆਣਾ ਚੈਪਟਰ ਦੀ ਜਨਰਲ ਬਾਡੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਵਿੱਚ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦਾ ਈ-ਨਿਊਜ਼ਲੈਟਰ ਡਾ ਅਸ਼ੋਕ ਕੁਮਾਰ ਦੇਵਗਨ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੁਆਰਾ ਜਾਰੀ ਕੀਤਾ ਗਿਆ।
 ਡਾ: ਦੇਵਗਨ ਨੇ ਟਿੱਪਣੀ ਕੀਤੀ ਕਿ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਭਾਰਤ ਵਿੱਚ ਤਕਨੀਕੀ ਸਿੱਖਿਆ ਪ੍ਰਣਾਲੀ ਲਈ ਇੱਕ ਮੋਹਰੀ ਸੰਗਠਨ ਹੈ ਜਿਸ ਦਾ ਉਦੇਸ਼ ‘ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ਦੇ ਨਾਲ ਸਾਡੀ ਤਕਨੀਕੀ ਸਿੱਖਿਆ ਪ੍ਰਣਾਲੀ ਦਾ ਵਿਕਾਸ ਵੀ ਹੈ।  ਉਨ੍ਹਾਂ ਨੇ ਸੋਸਾਇਟੀ ਦੁਆਰਾ ਆਯੋਜਿਤ ਗਰਮੀਆਂ/ਸਰਦੀਆਂ ਦੇ ਸਕੂਲ ਲਗਾਉਣ ਅਤੇ ਪਿਛਲੇ ਦੋ ਸਾਲਾਂ ਦੌਰਾਨ ਲੁਧਿਆਣਾ ਚੈਪਟਰ ਦੁਆਰਾ ਵੱਖ-ਵੱਖ ਗਤੀਵਿਧੀਆਂ ਦੇ ਆਯੋਜਨ ਦਾ ਹਿੱਸਾ ਬਣਨ ਦੇ ਆਪਣੇ ਤਜਰਬੇ ਬਾਰੇ ਗੱਲ ਕੀਤੀ।

Facebook Comments

Trending