ਪੰਜਾਬੀ
ਬਲੌਜ਼ਮਜ਼ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ, ਸਪੀਕਰ ਕਲਤਾਰ ਸਿੰਘ ਸੰਧਵਾਂ ਨੇ ਕੀਤੀ ਸ਼ਿਰਕਤ
Published
2 years agoon

ਜਗਰਾਉਂ/ਲੁਧਿਆਣਾ : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਸਲਾਨਾ ਸਮਾਗਮ’ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਆਪਣੇ ਸੰਬੋਧਨ ਰਾਹੀਂ ਆਪਣੇ ਦੇਸ਼ ਵਿੱਚ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੇ ਉੱਜਵਲ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ।
ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ, ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਸੈਕਟਰੀ ਅਜਮੇਰ ਸਿੰਘ ਰੱਤੀਆਂ, ਸਤਵੀਰ ਸਿੰਘ ਸੇਖੋਂ, ਰਛਪਾਲ ਸਿੰਘ, ਰਵਿੰਦਰ ਕੌਰ ਜੌਹਲ ਨੇ ਵੀ ਇਸ ਪ੍ਰੋਗ੍ਰਾਮ ਵਿਚ ਸ਼ਮੂਲੀਅਤ ਕੀਤੀ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕੈਨੇਡਾ ਤੋਂ ਪ੍ਰੋਗ੍ਰਾਮ ਦੀ ਸਮੂਹ ਬਲੌਜ਼ਮਜ਼ ਪਰਿਵਾਰ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਮੁੱਖ ਮਹਿਮਾਨ ਅਤੇ ਇਸ ਸਮਾਗਮ ਵਿਚ ਪਹੁੰਚੇ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਅੱਜ ਦੇ ਇਸ ਪ੍ਰੋਗ੍ਰਾਮ ਦੀ ਬੱਚਿਆਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਉਨ੍ਹਾਂ ਨੇ ਆਪੋ-ਆਪਣੀ ਕਲਾ ਨੂੰ ਸਟੇਜ ੋਤੇ ਦਿਖਾਉਣਾ ਹੁੰਦਾ ਤੇ ਕਈ ਦਿਨਾਂ ਤੋਂ ਚਲ ਰਹੀ ਮਿਹਨਤ ਨੂੰ ਪ੍ਰਦਰਸ਼ਿਤ ਕਰਕੇ ਵਾਹ-ਵਾਹ ਖੱਟਣੀ ਹੁੰਦੀ ਹੈ।
ਇਸ ਸਮਾਗਮ ਵਿਚ ਨਾਟਕ, ਕੋਰੀਓਗ੍ਰਾਫੀ, ਗੀਤ-ਸੰਗੀਤ, ਭੰਗੜਾ, ਗਿੱਧਾ ਦੇ ਹਰ ਰੰਗ ਦੇਖਣ ਨੂੰ ਮਿਲੇ ਅਤੇ ਸਾਡੇ ਪ੍ਰਾਂਤਕ ਨਾਚਾਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ।ਬੱਚਿਆਂ ਨੇ ਆਪਣੇ ਅੰਦਰ ਦੀ ਕਲਾਕਾਰੀ ਨੂੰ ਸਟੇਂ ‘ਤੇ ਖੁੱਲ ਕੇ ਪ੍ਰਦਰਸ਼ਿਤ ਕੀਤਾ। ਅਲੱਗ-ਅਲੱਗ ਗਤੀਵਿਧੀਆਂ ਰਾਹੀਂ ਇਸ ਪ੍ਰੋਗ੍ਰਾਮ ਦੀ ਇਕ ਵੱਖਰੀ ਦਿਖ ਸੀ।ਅਧਿਆਪਕਾਂ ਦੁਆਰਾ ਸਿਖਾਏ ਗੁਰਾਂ ਨੂੰ ਉਨ੍ਹਾਂ ਨੇ ਆਪਣੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲ ਵਿਚ ਬਣੇ ਰਿਕਾਰਡਿੰਗ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਕਾਰ ਕਈ ਰੰਗਾਂ ਦੀ ਰੰਗੋਲੀ ਵਿਚ ਭਰਿਆ ਇਹ ਸਮਾਗਮ ਸ਼ਾਨੋ-ਸ਼ੌਕਤ ਨਾਲ ਹੋ ਨਿੱਬੜਿਆ।
You may like
-
ਨਾਨਕਸਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਏ ਨਤਮਤਸਕ
-
SGPC ਪ੍ਰਧਾਨ ਧਾਮੀ ਨੇ ਸ਼ਾਨਦਾਰ ਪ੍ਰਾਪਤੀ ਲਈ NSPS ਦੇ ਵਿਦਿਆਰਥੀ ਦਾ ਕੀਤਾ ਸਨਮਾਨ
-
ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ, ਹੌਂਡਾ ਐਕਟਿਵਾ ਤੇ ਨਗਦ ਰਾਸ਼ੀ ਨਾਲ ਸਨਮਾਨਿਤ
-
ਐਕਯੂਪੰਕਚਰ ਹਸਪਤਾਲ ਵਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ
-
ਆਰੀਆ ਕਾਲਜ ਵੱਲੋਂ Y20 ਪ੍ਰੋਗਰਾਮ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ
-
ਵਿਧਾਨ ਸਭਾ ਸਪੀਕਰ ਵਲੋਂ “ਜੰਗ ਏ ਆਜ਼ਾਦੀ ‘ਚ ਜੂਝੇ ਸੂਰਬੀਰ ਯੋਧਿਆਂ ਦੀ ਯਾਦਗਾਰੀ ਕੰਧ” ਲੋਕ ਅਰਪਿਤ