Connect with us

ਪੰਜਾਬੀ

ਵਿਧਾਨ ਸਭਾ ਸਪੀਕਰ ਵਲੋਂ “ਜੰਗ ਏ ਆਜ਼ਾਦੀ ‘ਚ ਜੂਝੇ ਸੂਰਬੀਰ ਯੋਧਿਆਂ ਦੀ ਯਾਦਗਾਰੀ ਕੰਧ” ਲੋਕ ਅਰਪਿਤ

Published

on

Vidhan Sabha Speaker unveils "memorial wall of brave warriors who fought in the war of independence"

ਲੁਧਿਆਣਾ :  ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ “ਜੰਗ ਏ ਆਜ਼ਾਦੀ ‘ਚ ਜੂਝੇ ਸੂਰਬੀਰ ਯੋਧਿਆਂ ਦੀ ਯਾਦਗਾਰੀ ਕੰਧ” ਨੂੰ ਲੋਕ ਅਰਪਣ ਕੀਤਾ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਲੁਧਿਆਣਾ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਲਈ ਉਨ੍ਹਾਂ ਦੇ ਅਹਿਮ ਯੋਗਦਾਨ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਇਹ ਇੱਕ ਸ਼ਾਨਦਾਰ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾਤ ਭੂਮੀ ਦੀ ਸੇਵਾ ਲਈ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਪੀਕਰ ਸੰਧਵਾਂ ਵਲੋਂ ਕੰਧ ‘ਤੇ ਲੱਗੀਆਂ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ‘ਤੇ ਨਜ਼ਰ ਮਾਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਇਹ ਕੰਧ ਦੇਸ਼ ਦੇ ਇਨ੍ਹਾਂ ਅਸਲੀ ਨਾਇਕਾਂ ਨੂੰ ਨਿਮਰ ਸ਼ਰਧਾਂਜਲੀ ਹੈ। ਬਾਅਦ ਵਿੱਚ ਉਨ੍ਹਾਂ ਪ੍ਰਬੰਧਕੀ ਕੰਪਲੈਕਸ ਵਿੱਚ ਬਾਲ ਕਾਰਨਰ ਦਾ ਉਦਘਾਟਨ ਵੀ ਕੀਤਾ।

Facebook Comments

Trending