ਪੰਜਾਬੀ
ਸੇਵਾ-ਮੁਕਤੀ ਦੀ ਉਮਰ ਘਟਾਉਣ ‘ਤੇ ਪੰਜਾਬ ਸਰਕਾਰ ਦੇ ਖਿਲਾਫ਼ ਦਿੱਤਾ ਗੇਟ ਧਰਨਾ
Published
2 years agoon

ਲੁਧਿਆਣਾ : ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.)ਦੀਆਂ ਇਕਾਈਆਂ ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ “ਸੇਵਾ ਨਿਯਮਾਂ ਨਾਲ ਛੇੜਛਾੜ ਕਰਨ ਦੇ ਮਨਮਾਨੇ ਫੈਸਲੇ ਦੇ ਖਿਲਾਫ, ਜਿਸ ਵਿੱਚ ਸੇਵਾਮੁਕਤੀ ਦੀ ਉਮਰ ਨੂੰ 58 ਸਾਲ ਤੱਕ ਘਟਾਉਣਾ ਸ਼ਾਮਲ ਹੈ, ਦੇ ਖਿਲਾਫ ਅੰਦੋਲਨ ਕਰ ਰਹੇ ਹਨ।
ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਦੇ ਪੀਸੀਸੀਟੀਯੂ ਯੂਨਿਟ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਗੇਟ ਧਰਨਾ ਦਿੱਤਾ। ਸੇਵਾ ਨਿਯਮਾਂ ਨੂੰ ਬਦਲ ਕੇ ਸੇਵਾ-ਮੁਕਤੀ ਦੀ ਉਮਰ ਘਟਾ ਕੇ 58 ਸਾਲ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਲਜ ਦੇ ਐਸੋਸੀਏਟ ਪ੍ਰੋ. ਡਾ. ਸਤਵੰਤ ਕੌਰ ਅਤੇ ਡਾ. ਨਿਰੋਤਮਾ ਸ਼ਰਮਾ ਨੇ ਦੱਸਿਆ ਕਿ ਯੂ.ਜੀ.ਸੀ. ਦੇ 7ਵੇਂ ਤਨਖਾਹ ਕਮਿਸ਼ਨ 2016, ਜਿਸ ਨੂੰ ਪੰਜਾਬ ਸਰਕਾਰ ਨੇ ਛੇ ਸਾਲ ਦੀ ਦੇਰੀ ਤੋਂ ਬਾਅਦ ਲਾਗੂ ਕੀਤਾ ਹੈ, ਵਿੱਚ ਪ੍ਰੋਫੈਸਰਾਂ ਦੀ ਸੇਵਾਮੁਕਤੀ 65 ਸਾਲ ਦੀ ਉਮਰ ਵਿੱਚ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰ ਸਰਕਾਰ ਨੇ ਉਮਰ 60 ਤੋਂ ਘਟਾ ਕੇ 58 ਕਰ ਦਿੱਤੀ ਹੈ।
ਕਾਲਜ ਦੇ ਸਹਾਇਕ ਪ੍ਰੋਫੈਸਰ ਡਾ.ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ 44 ਸਾਲ ਪੁਰਾਣੇ ਗ੍ਰਾਂਟ-ਇਨ-ਏਡ ਐਕਟ 1979 ਦੀ ਉਲੰਘਣਾ ਕਰ ਰਹੀ ਹੈ, ਜਿਸ ਦਾ ਪੀ.ਸੀ.ਸੀ.ਟੀ.ਯੂ. ਸਖ਼ਤ ਵਿਰੋਧ ਕਰੇਗੀ। ਪੰਜਾਬ ਸਰਕਾਰ ਮਨਮਾਨੇ ਅਤੇ ਪੱਖਪਾਤੀ ਫੈਸਲੇ ਲੈ ਰਹੀ ਹੈ ਜਿਸ ਦਾ ਹਰ ਮੋਰਚੇ ‘ਤੇ ਵਿਰੋਧ ਹੋ ਰਿਹਾ ਹੈ ।
You may like
-
ਕਾਲਜ ਅਧਿਆਪਕਾਂ ਨੂੰ ਵੱਡੀ ਰਾਹਤ, ਸੇਵਾਮੁਕਤੀ ਦੀ ਉਮਰ 60 ਸਾਲ ਹੀ ਰੱਖਣ ਦਾ ਫੈਸਲਾ
-
14 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਤੇ ਪ੍ਰੋਫੇਸਰਾਂ ਵਿੱਚ ਰੋਸ, PCCTU ਨੇ ਦਿੱਤਾ ਧਰਨਾ
-
ਆਪ ਸਰਕਾਰ ਦੇ ਸਿੱਖਿਆ ਵਿਰੋਧੀ ਰਵਈਏ ਖਿਲਾਫ ਲੁਧਿਆਣਾ ਜਿਲ੍ਹੇ ਦੇ ਪ੍ਰੋਫੇਸਰਾਂ ਕੱਢਿਆ ਰੋਸ ਮਾਰਚ
-
ਆਪ ਸਰਕਾਰ ਦੇ ਖ਼ਿਲਾਫ਼ ਲੁਧਿਆਣਾ ਜਿਲ੍ਹੇ ਦੇ ਸਾਰੇ ਕਾਲਜਾਂ ਚ ਫਿਰ ਤਾਲਾਬੰਦੀ
-
ਆਪ ਸਰਕਾਰ ਦੀਆਂ ਉੱਚ ਸਿੱਖਿਆ ਵਿਰੋਧੀ ਨੀਤੀਆਂ ਤੋਂ ਵਿਦਿਆਰਥੀਆਂ ਨੂੰ ਕਰਵਾਇਆ ਜਾਣੂ
-
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸਟਾਫ ਵਲੋਂ ਰੋਸ ਪ੍ਰਦਰਸ਼ਨ