Connect with us

ਪੰਜਾਬੀ

ਆਪ ਸਰਕਾਰ ਦੀਆਂ ਉੱਚ ਸਿੱਖਿਆ ਵਿਰੋਧੀ ਨੀਤੀਆਂ ਤੋਂ ਵਿਦਿਆਰਥੀਆਂ ਨੂੰ ਕਰਵਾਇਆ ਜਾਣੂ

Published

on

The students were made aware of the anti-higher education policies of the AAP government

ਲੁਧਿਆਣਾ : ਪੀ ਸੀ ਸੀ ਟੀ ਯੂ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਦੇ ਏਡਿਡ ਕਾਲਜਾਂ ਵਿੱਚ ਪ੍ਰੋਫੇਸਰਾਂ ਦਵਾਰਾ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਪ੍ਰਤੀ ਨਕਾਰਾਤਮਕ ਰਵਈਏ ਤੋਂ ਜਾਣੂ ਕਰਵਾਇਆ ,ਇਸੇ ਲੜੀ ਵਿੱਚ ਲੁਧਿਆਣਾ ਜਿਲ੍ਹੇ ਦੇ ਏਡਿਡ ਕਾਲਜਾਂ ਵਿੱਚ ਪ੍ਰੋਫੇਸਰਾਂ ਵਲੋਂ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਿਤ ਕੀਤਾ ਗਿਆ।

ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ, ਪੰਜਾਬ ਦੀ ਆਪ ਸਰਕਾਰ ਸਿੱਖਿਆ ਤੇ ਸੇਹਤ ਨੂੰ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਤੇ, ਅੱਜ ਓਹੀ ਸਰਕਾਰ ਪੰਜਾਬ ਦੀ ਉੱਚ ਸਿੱਖਿਆ ਦੀ ਰੀੜ ਦੀ ਹੱਡੀ ਏਡਿਡ ਕਾਲਜਾਂ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ। ਜਿਸਦਾ ਅਸੀਂ ਵਿਰੋਧ ਕਰਦੇ ਹਾਂ, ਕਾਲਜਾਂ ਵਿੱਚ ਪਹਿਲਾਂ ਹੀ ਅਸਾਮੀਆਂ ਦੀ ਘਾਟ ਹੈ ਉਪਰੋਂ 44 ਸਾਲ ਪੁਰਾਣੇ ਗ੍ਰਾੰਟ ਇਨ ਐਡ ਐਕਟ ਦੀ ਅਣਦੇਖੀ ਕਰਦੇ ਹੋਏ ਇਕੋ ਝਟਕੇ ਪ੍ਰੋਫੇਸਰਾਂ ਨੂੰ 60 ਸਾਲ ਦੀ ਬਜਾਏ 58 ਸਾਲ ਵਿੱਚ ਰਿਟਾਇਰ ਕਰਕੇ , ਏਡਿਡ ਕਾਲਜਾਂ ਨੂੰ ਕੁਰਾਹੇ ਪਾਉਣ ਜਾ ਰਹੀ ਹੈ।

ਜਿਲ੍ਹਾ ਸਕੱਤਰ ਡਾ ਸੁੰਦਰ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਉੱਚ ਸਿੱਖਿਆ ਤੇ ਪ੍ਰੋਫੇਸਰਾਂ ਦੀਆਂ ਸਮਸਿਆਵਾਂ ਤੋਂ ਤੁਹਾਨੂੰ ਜਾਣੂ ਕਰਵਾਉਣਾ ਹੈ। ਤਾਂ ਕੇ ਤੁਸੀਂ ਸਮਾਜ ਵਿੱਚ ਜਾ ਕੇ ਸਿਖਿਆ ਅਤੇ ਸਾਡੇ ਹੱਕ ਚ ਹਾਅ ਦਾ ਨਾਅਰਾ ਮਾਰ ਸਕੋ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ, ਰਿਟਾਇਰਮੇਂਟ ਉਮਰ 58 ਤੋਂ 60 ਸਾਲ ਮੁੜ ਬਹਾਲ ਕੀਤੀ ਜਾਵੇ, ਅਤੇ ਕਾਲਜਾਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਗ੍ਰਾੰਟ 75%ਤੋਂ 95% ਮੁੜ ਬਹਾਲ ਕੀਤੀ ਜਾਵੇ। ਤਾਂ ਜੋ ਪੰਜਾਬ ਦੇ ਏਡਿਡ ਕਾਲਜਾਂ ਨੂੰ ਅਤੇ ਉੱਚ ਸਿੱਖਿਆ ਨੂੰ ਬਚਾਇਆ ਜਾ ਸਕੇ।

Facebook Comments

Trending