Connect with us

ਪੰਜਾਬੀ

14 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਤੇ ਪ੍ਰੋਫੇਸਰਾਂ ਵਿੱਚ ਰੋਸ, PCCTU ਨੇ ਦਿੱਤਾ ਧਰਨਾ

Published

on

Protest among professors on non-payment of salary for 14 months, PCCTU staged dharna

ਲੁਧਿਆਣਾ : ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ,ਲੁਧਿਆਣਾ ਵਿਖੇ ਪ੍ਰੋਫੇਸਰਾਂ ਵਲੋਂ 14 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਣ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਲੁਧਿਆਣਾ ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਡਾ ਸੁੰਦਰ ਸਿੰਘ ਨੇ ਸ਼ਿਰਕਤ ਕੀਤੀ।

ਡਾ ਚਮਕੌਰ ਸਿੰਘ ਨੇ ਕਿਹਾ ਕਿ ਜੀ ਐਚ ਜੀ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ ਜਿਲ੍ਹੇ ਦੀ ਦਹਾਕਿਆਂ ਤੋਂ ਮਾਣਮੱਤੀ ਸੰਸਥਾ ਵਜੋਂ ਸਮਾਜ ਦੀ ਸੇਵਾ ਕਰ ਰਹੀ ਹੈ, ਸੰਸਥਾ ਦੇ ਇਤਿਹਾਸ ਵਿੱਚ ਸੰਸਥਾ ਨੂੰ ਬੁਲੰਦੀਆਂ ਤੇ ਲੈ ਜਾਣ ਵਿੱਚ ਇਸਦੇ ਅਧਿਆਪਕਾਂ ਨੇ ਰੀੜ ਦੀ ਹੱਡੀ ਦਾ ਕੰਮ ਕੀਤਾ ਹੈ। ਅਜਿਹੇ ਸਮੇਂ ਵਿੱਚ ਕਾਲਜ ਦੇ ਪ੍ਰੋਫੈਸਰਾਂ ਨੂੰ 14 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣਾ ਇੱਕ ਬਹੁਤ ਹੀ ਮੰਦਭਾਗਾ ਵਰਤਾਰਾ ਹੈ।

ਅਧਿਆਪਕਾਂ ਨੇ ਬੱਚਿਆਂ ਨੂੰ ਸਮਾਜ ਦੇ ਹਾਣੀ ਬਣ ਕੇ ਤਨੋ ਮਨੋ ਸੇਵਾ ਕਰਨ ਦਾ ਪਾਠ ਪੜ੍ਹਾਉਣਾ ਹੁੰਦਾ ਹੈ, ਜਦੋਂ ਅਧਿਆਪਕ ਖ਼ੁਦ ਆਰਥਿਕ ਤੰਗੀ ਨੂੰ ਸਹਿੰਦਾ ਹੋਇਆ,ਮਾਨਸਿਕ ਰੂਪ ਨਾਲ ਟੁੱਟ ਜਾਵੇ, ਤਾਂ ਉਹ ਕਲਾਸ ਵਿੱਚ ਆਪਣੇ ਬੱਚਿਆਂ ਨੂੰ ਕਿਸ ਤਰਾਂ ਚੰਗੀ ਸੇਧ ਦੇ ਸਕਦਾ ਹੈ। ਸੋ ਸੰਸਥਾ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਭਵਿੱਖ ਨੂੰ ਬਚਾਉਣ ਲਈ ਅਧਿਆਪਕਾਂ ਨੂੰ ਇਸ ਮਾਨਸਿਕ ਪੀੜਾ ਚੋਂ ਬਾਹਰ ਕੱਢਿਆ ਜਾਵੇ, ਉਹਨਾਂ ਦੀਆਂ ਤਨਖਾਹਾਂ ਰੈਗੂਲਰ ਕੀਤੀਆਂ ਜਾਣ।

Facebook Comments

Trending