Connect with us

ਪੰਜਾਬੀ

ਲੁਧਿਆਣਾ ਮੈਰੀਟੋਰੀਅਸ ਸਕੂਲ ‘ਚ ਦਾਖ਼ਲੇ ਲਈ ਜ਼ਬਰਦਸਤ ਰਿਸਪਾਂਸ, 485 ਵਿਦਿਆਰਥੀਆਂ ਨੇ ਲਿਆ ਦਾਖ਼ਲਾ

Published

on

Strong response for admission in Ludhiana Meritorious School, 485 students took admission

ਲੁਧਿਆਣਾ : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਬੁੱਧਵਾਰ ਨੂੰ ਰੈਗੂਲਰ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਦੌਰਾਨ ਸਾਰੇ ਮੈਰੀਟੋਰੀਅਸ ਸਕੂਲਾਂ ‘ਚ 2 ਸਾਲ ਬਾਅਦ ਦਾਖ਼ਲਾ ਪ੍ਰਕਿਰਿਆ ‘ਚ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲਿਆ। ਮਾਪੇ ਦੂਰ-ਦੁਰਾਡਿਓਂ ਵਿਦਿਆਰਥੀਆਂ ਨਾਲ ਸਕੂਲਾਂ ‘ਚ ਪਹੁੰਚੇ ਹੋਏ ਸਨ।

ਲੁਧਿਆਣਾ ਮੈਰੀਟੋਰੀਅਸ ਸਕੂਲ ਦੀ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਦੀਆਂ ਕੁੱਲ 500 ਸੀਟਾਂ ਲਈ 485 ਸੀਟਾਂ ਭਰ ਗਈਆਂ। ਹਾਲਾਂਕਿ 15 ਸੀਟਾਂ ਲਈ ਦਾਖ਼ਲਾ ਅੱਜ ਵੀ ਚੱਲ ਰਿਹਾ ਹੈ।

ਸਕੂਲ ਦੀ ਪ੍ਰਿੰਸੀਪਲ ਵਿਸ਼ਵਦੀਪ ਕੌਰ ਨੇ ਕਿਹਾ ਕਿ ਦਾਖ਼ਲਾ ਪ੍ਰਕਿਰਿਆ ਤੋਂ ਬਾਅਦ 485 ਵਿਦਿਆਰਥਾਂ ਨੇ ਦਾਖ਼ਲਾ ਲੈ ਲਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ, ਉਨ੍ਹਾਂ ‘ਚ 186 ਮੁੰਡੇ ਅਤੇ 299 ਕੁੜੀਆਂ ਸ਼ਾਮਲ ਹਨ।

Facebook Comments

Trending