ਪੰਜਾਬੀ
ਵਿਧਾਇਕ ਕੁਲਵੰਤ ਸਿੱਧੂ ਨੇ ਸਰਕਾਰੀ ਸਕੂਲ ਦਾ ਅਚਨਚੇਤ ਕੀਤਾ ਦੌਰਾ
Published
3 years agoon

ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਮਾਡਲ ਟਾਊਨ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ‘ਚ ਅਚਨਚੇਤ ਦੌਰਾ ਕਰਕੇ ਸਕੂਲ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਇਸ ਮੌਕੇ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤੇ ਸਕੂਲ ਦੀਆਂ ਜਿੱਥੇ ਜਰੂਰਤਾਂ ਬਾਰੇ ਗੱਲਬਾਤ ਕੀਤੀ, ਉੱਥੇ ਸਕੂਲ ਸਟਾਫ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਵੀ ਕੀਤੀ।
ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੁੱਦਾ ਸਿਹਤ ਤੇ ਸਿੱਖਿਆ ਹੈ, ਜਿਸ ਦੇ ਚੱਲਦਿਆਂ ਅੱਜ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਤੇ ਇਹ ਜਰੂਰੀ ਕੀਤਾ ਗਿਆ ਕਿ ਸਰਕਾਰੀ ਸਕੂਲ ਦੇ ਪ੍ਰਬੰਧ ਵਧੀਆ ਹੋਣ, ਵਧੀਆ ਪੜ੍ਹਾਈ ਹੋਵੇ ਤਾਂ ਜੋ ਆਮ ਲੋਕ ਨਿੱਜੀ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਹੋਣ ਦੀ ਬਜਾਏ ਸਰਕਾਰੀ ਸਕੂਲਾਂ ‘ਚ ਆਪਣੇ ਬੱਚਿਆਂ ਨੂੰ ਪੜ੍ਹਾਉਣ।
ਵਿਧਾਇਕ ਸਿੱਧੂ ਨੇ ਕਿਹਾ ਕਿ ਪਿਛਲੇ 7 ਦਹਾਕਿਆਂ ਉਲੱਝੇ ਤਾਣੇ ਨੂੰ ਸੁਲਝਾਉਣ ਨੂੰ ਥੋੜ੍ਹਾ ਸਮਾਂ ਜਰੂਰ ਲੱਗੇਗਾ ਪਰ ਉਸ ਦੀ ਸ਼ੁਰੂਆਤ ਕਰਨੀ ਪਵੇਗੀ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੋਕਾਂ ਨੇ ਕੀਤੀ ਹੈ ਤੇ ਹੁਣ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤੱਰੀਏ ਤੇ ਅਸੀਂ ਉਹ ਕਰ ਰਹੇ ਹਾਂ।
You may like
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 45 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਸਿੱਧੂ ਵਲੋਂ ਵਾਰਡ ਨੰਬਰ 43 ‘ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ, ਮੌਕੇ ‘ਤੇ ਕਰਵਾਇਆ ਨਿਪਟਾਰਾ
-
ਲੁਧਿਆਣਾ ‘ਚ ਨਸ਼ਾ ਤਸਕਰਾਂ ‘ਤੇ ‘ਆਪ’ ਵਿਧਾਇਕ ਦਾ ਛਾਪਾ, 3 ਨੌਜਵਾਨ ਤੋਂ ਗਾਂਜਾ ਬਰਾਮਦ
-
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਦੀਆਂ ਸੜਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਗੋਲਡਨ ਲੇਨ ਵੈਲਫੇਅਰ ਸੁਸਾਇਟੀ ਦੁੱਗਰੀ ਵਲੋਂ ਵਿਧਾਇਕ ਸਿੱਧੂ ਨੂੰ ਸੌਂਪਿਆ ਮੰਗ ਪੱਤਰ
-
ਆਮ ਲੋਕਾਂ ਨੂੰ ਦਫ਼ਤਰਾਂ ‘ਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ – ਵਿਧਾਇਕ ਕੁਲਵੰਤ ਸਿੰਘ ਸਿੱਧੂ