Connect with us

ਪੰਜਾਬੀ

ਆਉਂਦੇ ਪੰਜ ਸਾਲਾਂ ‘ਚ ਹਲਕਾ ਆਤਮ ਨਗਰ ਦੀ ਨੁਹਾਰ ਬਦਲੀ ਜਾਵੇਗੀ : ਵਿਧਾਇਕ ਕੁਲਵੰਤ ਸਿੱਧੂ

Published

on

Halqa Atam Nagar will change its face in next five years: MLA Kulwant Sidhu

ਲੁਧਿਆਣਾ :  ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਦੀ ਵੱਡੀ ਸਮੱਸਿਆ ਦਾ ਹੱਲ ਕਰਦਿਆਂ ਦੁੱਗਰੀ ਰੋਡ ਨੇੜੇ ਇੰਪਰੂਵਮੈੰਟ ਟਰੱਸਟ ਦੀ ਜਮੀਨ ਲੰਬੇ ਸਮੇਂ ਤੋਂ ਕੂੜੇ ਦੇ ਲੱਗੇ ਅੰਬਾਰ ਨੂੰ ਚੁੱਕਵਾਇਆ। ਉਹਨਾ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਆਤਮ ਨਗਰ ਸਮੱਸਿਆਵਾਂ ਨਾਲ ਘਿਰਿਆ ਹੋਇਆ ਹਲਕਾ ਹੈ, ਜਿੱਥੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਥਾਈਂ-ਥਾਈਂ ਲੱਗੇ ਕੂੜੇ ਦੇ ਅੰਬਾਰ ਸਾਫ ਹਵਾ ਨੂੰ ਦੂਸ਼ਿਤ ਕਰ ਰਹੇ ਹਨ .

ਜਿਸ ਤਰ੍ਹਾਂ ਅਸੀਂ ਚੋਣਾਂ ਦੌਰਾਨ ਹਲਕਾ ਆਤਮ ਨਗਰ ਨੂੰ ਮੋਹਰੀ ਹਲਕਿਆਂ ਦੇ ਬਰਾਬਰ ਲਿਆਉਣ ਦਾ ਵਾਅਦਾ ਕੀਤਾ ਸੀ ਉਸ ਨੂੰ ਅਸੀਂ ਪੂਰਾ ਕਰਾਂਗੇ। ਮਾਡਲ ਟਾਊਨ ਜੀ ਬਲਾਕ ਦੇ ਪਿੱਛੇ ਕੂੜੇ ਦੇ ਢੇਰ ਨੂੰ ਅੱਜ ਜਿੱਥੇ ਚੁਕਵਾਇਆ ਗਿਆ, ਉੱਥੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਇਹ ਗੱਲ ਲਾਜਮੀ ਕਰਕੇ ਅਜਿਹੇ ਪ੍ਰਬੰਧ ਕਰਨ ਜਿਸ ਨਾਲ ਦੁਬਾਰਾ ਇਥੇ ਕੂੜੇ ਦਾ ਢੇਰ ਨਾ ਲੱਗੇ।

ਉਹਨਾ ਨਾਲ ਹੀ ਕਿਹਾ ਕਿ ਆਉਂਦੇ ਪੰਜ ਸਾਲਾਂ ‘ਚ ਜਿੱਥੇ ਹਲਕਾ ਆਤਮ ਨਹਰ ਦੀ ਨੁਹਾਰ ਬਦਲੀ ਜਾਵੇਗੀ, ਉੱਥੇ ਨਵੇਂ ਪ੍ਰੋਜੈਕਟ ਲਿਆ ਕਿ ਹਲਕੇ ਨੂੰ ਵਿਕਸਿਤ ਕੀਤਾ ਜਾਵੇਗਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਰਵਪੱਖੀ ਵਿਕਾਸ ਦੇ ਏਜੰਡੇ ਤਹਿਤ ਹਲਕਾ ਆਤਮ ਨਗਰ ‘ਚ ਵਿਕਾਸ ਲਈ ਗ੍ਰਾਂਟਾਂ ਦੇ ਗੱਫੇ ਲੈ ਕੇ ਆਵਾਂਗੇ।

ਵਿਧਾਇਕ ਸਿੱਧੂ ਨੇ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਪਹਿਲਾਂ ਹਲਕੇ ਨੁਮਾਇੰਦਗੀ ਕਰਨ ਵਾਲੇ ਅਤੇ ਪਿਛਲੀ ਸਰਕਾਰ ਦੇ ਆਗੂਆਂ ਵਿਕਾਸ ਦਾ ਰੌਲਾ ਤਾਂ ਬਹੁਤ ਪਾਇਆ ਪਰ ਵਿਕਾਸ ਦੇ ਨਾਮ ‘ਤੇ ਟੁੱਟੀਆਂ ਸੜਕਾਂ, ਖਰਾਬ ਸੀਵਰੇਜ ਸਿਸਟਮ, ਗੰਦਾ ਪਾਣੀ, ਕੂੜੇ ਦੇ ਢੇਰ ਦੇ ਕੇ ਗਏ ਹਨ ਪਰ ਹੁਣ ਗੱਲਾਂ ਦੀ ਨਹੀਂ ਕੰਮਾਂ ਦਾ ਰਾਜਨੀਤੀ ਹੋਵੇਗੀ, ਹਲਕੇ ‘ਚ ਆਪ ਸਰਕਾਰ ਦੇ ਕੀਤੇ ਹੋਏ ਕੰਮ ਬੋਲਣਗੇ।

Facebook Comments

Trending