ਪੰਜਾਬੀ
ਜੀ.ਐਨ.ਕੇ.ਸੀ. ਡਬਲਯੂ. ਵਿਖੇ ਹੋਲੀ ਦਾ ਤਿਉਹਾਰ ਮਨਾਇਆ
Published
3 years agoon
ਲੁਧਿਆਣਾ : ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈਲ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ (ਜੀ.ਐਨ.ਕੇ.ਸੀ. ਡਬਲਯੂ.) ਕੈਂਪਸ ਮਾਡਲ ਟਾਊਨ ਲੁਧਿਆਣਾ ਵਿਖੇ ਹੋਲੀ-ਰੰਗਾਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਕਾਲਜ ਦੇ ਗ੍ਰਹਿ ਵਿਗਿਆਨ ਵਿਭਾਗ ਵਲੋਂ ਮਠਿਆਈ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਸੰਚਾਲਨ ਸ਼ਿਖਾ ਕਾਲੜਾ, ਡਾ: ਸ਼ਿਖਾ ਬਜਾਜ ਤੇ ਅਮਰਪ੍ਰੀਤ ਕੌਰ ਨੇ ਕੀਤਾ ਤੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਮਾਰਗਦਰਸ਼ਨ ਕੀਤਾ। ਰਵਾਇਤੀ ਹੋਲੀ ਮਿਠਾਈ ਗੁਜੀਆ ਬਣਾਉਣ ਤੇ ਇੱਕ ਡੈਮੋ ਵੀ ਦਿੱਤਾ ਗਿਆ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਹੋਲੀ ਖੇਡ ਕੇ ਇੱਕ-ਦੂਜੇ ਨੂੰ ਰੰਗ ਚੜ੍ਹਾ ਕੇ ਤਿਉਹਾਰ ਮਨਾਇਆ।
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀ. ਗੁਰਵਿੰਦਰ ਸਿੰਘ ਤੇ ਪਿ੍ੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਵਲੋਂ ਬਣਾਈਆਂ ਮਿਠਾਈਆਂ ਦਾ ਸੁਆਦ ਚੱਖਿਆ ਤੇ ਉਨ੍ਹਾਂ ਨੂੰ ਮੈਡਲ ਤੇ ਹੌਂਸਲਾ ਵਧਾਊ ਇਨਾਮ ਦੇ ਕੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਉਮੀਦ ਨਾਲ ਅਜਿਹੇ ਤਿਉਹਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਕਿ ਆਉਣ ਵਾਲਾ ਸਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਜੀਵਨ ਵਿਚ ਵੀ ਖੁਸ਼ੀਆਂ ਲੈ ਕੇ ਆਵੇ।
You may like
-
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਿਤਾਬ ਰਿਲੀਜ਼ ਸਮਾਗਮ
-
ਲੁਧਿਆਣਾ ‘ਚ ਨੌਜਵਾਨਾਂ ਨੇ ਗੁਲਾਲ ਉਡਾਏ, ਕਈ ਥਾਵਾਂ ‘ਤੇ ਖੇਡੇ ਹੋਲੀ
-
ਦੇਵਕੀ ਦੇਵੀ ਜੈਨ ਕਾਲਜ ਫ਼ਾਰ ਵੁਮੈਨ ਵਿਖੇ ਧੂਮਧਾਮ ਨਾਲ ਮਨਾਈ ਹੋਲੀ
-
ਸਪਰਿੰਗ ਡੇਲ ਪਲੇ ਸਕੂਲ ਵਿੱਚ ਫੁੱਲਾਂ ਨਾਲ ਮਨਾਈ ਹੋਲੀ
-
ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜਮੈਂਟ ਮੈਂਬਰਾਂ ਨੇ ਫੁੱਲਾਂ ਨਾਲ ਕੁਦਰਤੀ ਹੋਲੀ ਖੇਡੀ
-
ਸਪਰਿੰਗ ਡੇਲ ਸਕੂਲ ਵਿਖੇ ਹਰਬਲ ਰੰਗਾਂ ਨਾਲ ਮਨਾਇਆ ਪਵਿੱਤਰ ਹੋਲੀ ਦਾ ਤਿਓਹਾਰ
