Connect with us

ਪੰਜਾਬੀ

ਸਪਰਿੰਗ ਡੇਲ ਪਲੇ ਸਕੂਲ ਵਿੱਚ ਫੁੱਲਾਂ ਨਾਲ ਮਨਾਈ ਹੋਲੀ

Published

on

Celebrated with flowers at Spring Dale Play School

ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਜੀ ਕੇ ਅਸਟੇਟ ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਖ਼ੂਬ ਅਨੰਦ ਮਾਣਿਆ। ਛੋਟੇ-ਛੋਟੇ ਇਹਨਾਂ ਬੱਚਿਆਂ ਨੇ ਹੋਲੀ ਸਪੈਸ਼ਲ ਸੁਆਦਿਸ਼ਟ ਵਿਅੰਜਨਾਂ ਦਾ ਵੀ ਖ਼ੂਬ ਲੁਤਫ਼ ਉਠਾਇਆ।

ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਹੋਲੀ ਦੀਆਂ ਰਸ ਭਿੰਨੀਆਂ ਧੁਨਾਂ ‘ਤੇੇ ਡਾਂਸ ਕਰਕੇ ਆਪਣੀ ਖ਼ੁਸ਼ੀ ਨੂੰ ਦੁਗਣਾ ਕੀਤਾ। ਇਸ ਮੌਕੇ ਬੱਚਿਆਂ ਦਾ ਉਤਸ਼ਾਹ ਵੇਖਣਯੋਗ ਸੀ। ਇਸ ਸ਼ੁਭ ਅਵਸਰ *ਤੇ ਸਮੂਹ ਸਟਾਫ਼ ਨੇ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

Facebook Comments

Trending