ਪੰਜਾਬੀ
ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਦੀ ਬੈਠਕ
Published
3 years agoon

ਲੁਧਿਆਣਾ : ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼ ਦੀ ਇਕ ਅਹਿਮ ਬੈਠਕ ਪ੍ਰਧਾਨ ਤਰਲੋਚਨ ਸਿੰਘ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਜੰਗ ਬਹਾਦਰ ਸਿੰਘ ਨੇ ਕੀਤਾ। ਜਨਰਲ ਸਕੱਤਰ ਜੇ.ਬੀ. ਸਿੰਘ ਨੇ ਦੱਸਿਆ ਕਿ ਜਿਹੜੇ ਮੈਂਬਰਾਂ ਨੇ 2021 ਦੀ ਮੈਕ ਆਟੋ ਵਿਚ ਭਾਗ ਲਿਆ। ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ ਐਸੋਸੀਏਸ਼ਨ ਦੇ ਫੰਡ ਵਿਚੋਂ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿਚ ਐਮ.ਐਸ.ਐਮ.ਈ. ਦੇ ਡਾਇਰੈਕਟਰ ਵਰੇਂਦਰ ਸ਼ਰਮਾ, ਐਨ.ਐਸ.ਆਈ.ਸੀ. ਦੇ ਬ੍ਰਾਂਚ ਮੈਨੇਜਰ ਰੋਹਿਤ ਗੋਇਲ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ.ਐਮ. ਰਾਕੇਸ਼ ਕੁਮਾਰ ਕਾਂਸਲ ਹਾਜ਼ਰ ਸਨ। ਉਨ੍ਹਾਂ ਨੇ ਸਰਕਾਰ ਵਲੋਂ ਮਸ਼ੀਨ ਟੂਲਜ਼ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਬਣਾਈਆਂ ਗਈਆਂ ਯੋਜਨਾਵਾਂ ਬਾਰੇ ਭਰਪੂਰ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ। ਮੀਟਿੰਗ ਦੀ ਸਮਾਪਤੀ ਵਕਤ ਜਨਰਲ ਸਕੱਤਰ ਜੰਗ ਬਹਾਦਰ ਸਿੰਘ ਨੇ ਮੀਟਿੰਗ ਵਿਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੈਟਰਨ ਸੁਖਦਿਆਲ ਸਿੰਘ, ਪੈਟਰਨ ਜਗਤਾਰ ਸਿੰਘ, ਵਿੱਤ ਸਕੱਤਰ ਪਰਮਜੀਤ ਸਿੰਘ ਮਣਕੂ, ਸੀਨੀਅਰ ਵਾਈਸ ਪ੍ਰਧਾਨ ਅਰਬਿੰਦਰ ਸਿੰਘ ਮੈਚਲਸ, ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਕਮਲਜੀਤ ਸਿੰਘ, ਵਾਈਸ ਪ੍ਰਧਾਨ ਕਰਮਜੀਤ ਸਿੰਘ, ਵਾਈਸ ਪ੍ਰਧਾਨ ਗੁਰਮੇਲ ਸਿੰਘ, ਸੰਯੁਕਤ ਸਕੱਤਰ ਦਲਵੀਰ ਸਿੰਘ, ਅਸਿਸਟੈਂਟ ਵਿੱਤ ਸਕੱਤਰ ਮਹਿੰਦਰ ਸਿੰਘ, ਪਬਲਿਕ ਰਿਲੇਸ਼ਨ ਸਕੱਤਰ ਕੇ ਬਾਸੂ ਅਤੇ ਪ੍ਰੈੱਸ ਸਕੱਤਰ ਅਮਰਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਹਾਜ਼ਰ ਸਨ।
You may like
-
ਬਜਟ ‘ਚ ਕੋਵਿਡ ਨਾਲ ਜੂਝ ਰਹੇ ਪੰਜਾਬ ਦੇ ਡੇਢ ਲੱਖ ਐਮਐਸਐਮਈ ਉਦਯੋਗ ਨੂੰ ਰਾਹਤ
-
ਪੰਜਾਬ ਡਾਇਰਜ਼ ਐਸੋਸੀਏਸ਼ਨ ਤੇ ਸੀਸੂ ਨੇ ਸਨਅਤੀ ਵਿਕਾਸ ਲਈ ਕੀਤਾ ਸਮਝੌਤਾ
-
ਫਿਕੋ ਗਣਤੰਤਰ ਦਿਵਸ ਸਮਾਰੋਹ ‘ਤੇ 7 ਉੱਦਮੀਆਂ ਨੂੰ ਕਰੇਗਾ ਸਨਮਾਨਿਤ
-
ਕੁਲਾਰ ਅਤੇ ਬਸੰਤ ਨੂੰ ਪਾਵਰ ਆਈਕਨ ਅਵਾਰਡ ਨਾਲ ਕੀਤਾ ਸਨਮਾਨਿਤ
-
ਫਿਕੋ ਨੇ ਮਾਰਚ 2020 ਤੋਂ ਘੱਟੋ-ਘੱਟ ਮਜਦੂਰੀ ਦਰਾਂ ਵਿੱਚ ਵਾਧੇ ਦਾ ਕੀਤਾ ਵਿਰੋਧ
-
ਇੰਡਸਟਰੀ ਨੁੰ 5 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਸਪਲਾਈ ਕੀਤੀ ਜਾਵੇਗੀ – ਬਾਦਲ