ਪੰਜਾਬੀ
ਇਯਾਲੀ ਵਲੋਂ ਆਖਰੀ ਕੁਝ ਘੰਟੇ ਚੋਣ ਪ੍ਰਚਾਰ ਪਹਿਲਾਂ ਨਾਲੋਂ ਕੀਤਾ ਤਿੱਖਾ
Published
3 years agoon

ਮੁੱਲਾਂਪੁਰ-ਦਾਖਾ : ਹਲਕਾ ਦਾਖਾ ‘ਚ ਸ਼੍ਰੋਮਣੀ ਅਕਾਲੀ ਦਲ (ਗੱਠਜੋੜ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੋਟ ਦੀ ਅਪੀਲ ਲਈ ਪ੍ਰਚਾਰ ਦੇ ਆਖਰੀ ਕੁਝ ਘੰਟੇ ਚੋਣ ਪ੍ਰਚਾਰ ਪਹਿਲਾਂ ਨਾਲੋਂ ਤਿੱਖਾ ਕੀਤਾ ਗਿਆ।
ਮੁੱਲਾਂਪੁਰ ਸਮੇਤ ਦਰਜਨ ਹੋਰ ਪਿੰਡਾਂ ‘ਚ ਵੋਟ ਦੀ ਅਪੀਲ ਲਈ ਚੋਣ ਜਲਸਿਆਂ ਨੂੰ ਸੰਬੋਧਨ ਬਾਅਦ ਐੱਮ.ਐੱਲ.ਏ. ਇਯਾਲੀ ਵਲੋਂ ਮੱੁਲਾਂਪੁਰ-ਦਾਖਾ ਨਗਰ ਕੌਂਸਲ ਦੇ ਵੱਖੋ-ਵੱਖ ਵਾਰਡਾਂ ‘ਚ ਇਕੋ ਸਾਹ ਅੱਧੀ ਦਰਜਨ ਚੋਣ ਜਲਸਿਆਂ ਵਿਚ ਜੁੜੇ ਵੋਟਰਾਂ ਨੂੰ ਤੱਕੜੀ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ ਕੀਤੀ।
ਵਿਕਾਸ ਬਦਲੇ ਵੋਟ ਦੀ ਮੰਗ ਕਰ ਰਹੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਬਾਹਰੀ ਉਮੀਦਵਾਰਾਂ ਨੇ ਚੋਣਾਂ ਬਾਅਦ ਕਿਸੇ ਨੂੰ ਲੱਭਣਾ ਨਹੀਂ, ਜਦ ਕਿ ਉਹ ਜ਼ਿੰਦਗੀ ਭਰ ਹਲਕਾ ਦਾਖਾ ਆਪਣੇ ਪਰਿਵਾਰ ਨਾਲ ਜੁੜਿਆ ਰਹੇਗਾ।
ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਦਿੱਲੀ ਦੇ ਵਪਾਰੀਆਂ ਦੀ ਇਸ ਪਾਰਟੀ ਵਲੋਂ ਪਿਛਲੇ 5 ਸਾਲ ਹਲਕਾ ਦਾਖਾ ਦੇ ਵੋਟਰਾਂ ਕੋਲੋਂ ਦੂਰੀ ਕਿਉਂ ਬਣਾਈ ਰੱਖੀ, ਇਹ ‘ਆਪ’ ਉਮੀਦਵਾਰ ਨੂੰ ਪੁੱਛਿਆ ਜਾਵੇ। ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼ਹਿਰ ‘ਚ ਕੀਤੇ ਚੋਣ ਜਲਸਿਆਂ ਵਿਚ ਵੋਟਰਾਂ ਦੀ ਭੀੜ ਹੱਦਾਂ ਪਾਰ ਕਰ ਗਈ। ਵੋਟ ਲਈ ਦੇਰ ਸ਼ਾਮ ਦੇ ਚੋਣ ਜਲਸਿਆਂ ਵਿਚ ਬੀਬੀਆਂ ਦੀ ਭੀੜ ਇਯਾਲੀ ਦੀ ਜਿੱਤ ਦਾ ਪ੍ਰਤੀਕ ਬਣੀ ਹੋਈ ਸੀ।
You may like
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਇਸ ਨੇਤਾ ਦੀ ਕਾਂਗਰਸ ‘ਚ ਵਾਪਸੀ
-
ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਕੀਤਾ ਇਹ ਐਲਾਨ
-
ਪੰਜਾਬ ਦੀ ਸਿਆਸਤ ‘ਚ ਹਲਚਲ, ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਦਿੱਤਾ ਸਪੱਸ਼ਟੀਕਰਨ ਕੀਤਾ ਜਨਤਕ
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ‘ਆਪ’ ਦੇ 2 ਵੱਡੇ ਚਿਹਰੇ ਭਾਜਪਾ ‘ਚ ਸ਼ਾਮਲ
-
ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ, ਅੱਜ ਇੱਕ ਹੋਰ ਵੱਡਾ ਚਿਹਰਾ ਭਾਜਪਾ ਵਿੱਚ ਹੋਣ ਜਾ ਰਿਹਾ ਹੈ ਸ਼ਾਮਲ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ