Connect with us

ਪੰਜਾਬੀ

ਮੁੱਲਾਂਪੁਰ ਦਾਖਾ ਮੇਰੀ ਕਰਮ ਭੂਮੀ : ਕੈਪਟਨ ਸੰਧੂ

Published

on

Mullanpur Dakha My Karam Bhoomi: Captain Sandhu

ਲੁਧਿਆਣਾ : ਮੁੱਲਾਂਪੁਰ ਦਾਖਾ ਲਈ ਮੈਨੂੰ ਬੇਗਾਨਾ ਤੇ ਬਾਹਰਲਾ ਕਹਿਣ ਵਾਲੇ ਵਿਰੋਧੀ ਉਮੀਦਵਾਰ 2019 ਦੀ ਜ਼ਿਮਨੀ ਚੋਣ ਵਾਂਗ ਹੀ ਇਸ ਵਾਰ ਵੀ ਚੋਣ ਪ੍ਰਚਾਰ ਵਿਚ ਰਾਮ ਰੌਲਾ ਪਾ ਰਹੇ ਹਨ। ਮੰਨਿਆ ਮੁੱਲਾਂਪੁਰ ਦਾਖਾ ਮੇਰੀ ਜਨਮ ਭੂਮੀ ਨਹੀਂ ਪਰ ਇਥੋਂ ਦਾ ਬੱਚਾ-ਬੱਚਾ ਢਾਈ ਸਾਲਾਂ ਤੋਂ ਚੰਗੀ ਤਰਾਂ੍ਹ ਜਾਣ ਚੁੱਕਾ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਇਸ ਥੋੜੇ ਅਰਸੇ ‘ਚ ਮੁੱਲਾਂਪੁਰ ਦਾਖਾ ਨੂੰ ਆਪਣਾ ਦੱਸਣ ਵਾਲੇ ਲੀਡਰਾਂ ਦੇ 70 ਸਾਲਾਂ ਦੇ ਕਾਰਜਕਾਲ ਨਾਲੋਂ ਕਿਤੇ ਵੱਧ ਵਿਕਾਸ ਕਾਰਜ ਕਰਵਾਏ ਹਨ।

ਇਸ ਲਈ ਉਹ ਵੀ ਅੱਜ ਬਾਹਰਲਾ ਬਾਹਰਲਾ ਕਹਿ ਕੇ ਬੇਤੁਕੇ ਬਿਆਨਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਡਰਾਮਾ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਮੁੱਲਾਂਪੁਰ ਦਾਖਾ ਉਨਾਂ੍ਹ ਦੀ ਕਰਮ ਭੂਮੀ ਹੈ। ਇਹ ਦਾਅਵਾ ਅੱਜ ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਚੋਣ ਮੁਹਿੰਮ ਦੌਰਾਨ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਕੀਤਾ।

ਉਨਾਂ ਕਿਹਾ ਕਿ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਭਰਮਾਉਣ ਵਾਲੇ ਉਮੀਦਵਾਰ ਅੱਜ ਜਨਤਾ ਦੀ ਕਚਹਿਰੀ ਵਿਚ ਬੁਰਾਈ ਕਰਨ ਦੀ ਥਾਂ ਆਪਣੀਆਂ ਪ੍ਰਾਪਤੀਆਂ ਕਿਉਂ ਨਹੀਂ ਦੱਸਦੇ ਉਹ ਤਾਂ ਢਾਈ ਸਾਲਾਂ ਵਾਂਗ ਹੀ ਹਲਕਾ ਦਾਖਾ ਨੂੰ ਸਮਰਪਿਤ ਹੋ ਕੇ ਇਸ ਦੀ ਨੁਹਾਰ ਬਦਲਣ ਲਈ ਜੀ ਜਾਨ ਲਗਾ ਦੇਣਗੇ ਤੇ ਇਸ ਵਾਰ ਉਨਾਂ੍ਹ ਦੀ ਕਰਮ ਭੂਮੀ ਦੇ ਵੋਟਰ ਵੀ ਉਨ੍ਹਾਂ ਨਾਲ ਹਨ।

Facebook Comments

Trending