ਪੰਜਾਬੀ
ਕੈਪਟਨ ਸੰਧੂ ਦੇ ਹੱਕ ‘ਚ ਆਇਆ ਮੁਸਲਿਮ ਮੁਸਲਿਮ ਏਕਤਾ ਵੈਲਫੇਅਰ ਫਰੰਟ
Published
3 years agoon

ਦਾਖਾ (ਲੁਧਿਆਣਾ) : ਮੁੱਲਾਂਪੁਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਉਸ ਸਮੇਂ ਹੋਰ ਮਜ਼ਬੂਤ ਹੋ ਕੇ ਉਭਰੀ ਜਦੋਂ ਮੁਸਲਿਮ ਏਕਤਾ ਵੈਲਫੇਅਰ ਫਰੰਟ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨੇ ਸੰਧੂ ਦੇ ਦਫ਼ਤਰ ਪਹੁੰਚ ਕੇ ਉਨਾਂ ਦੀ ਹਮਾਇਤ ਕੀਤੀ।
ਫਰੰਟ ਵੱਲੋਂ ਇਸ ਮੌਕੇ ਸਿਰਫ਼ ਹਲਕਾ ਦਾਖਾ ਹੀ ਨਹੀਂ ਪੂਰੇ ਪੰਜਾਬ ਵਿਚ ਮੁਸਲਿਮ ਭਾਈਚਾਰੇ ਅਤੇ ਗੁੱਜਰ ਭਾਈਚਾਰੇ ਨੂੰ ਕਾਂਗਰਸ ਦੇ ਹੱਕ ਵਿਚ ਨਿੱਤਰਨ ਦਾ ਸੁਨੇਹਾ ਦਿੰਦਿਆਂ ਇੱਕ –ਇੱਕ ਵੋਟ ਕਾਂਗਰਸੀ ਉਮੀਦਵਾਰਾਂ ਨੂੰ ਪਾਉਣ ਦੀ ਅਪੀਲ ਕਰ ਦਿੱਤੀ।
ਫਰੰਟ ਦੇ ਕੌਮੀ ਪ੍ਰਧਾਨ ਗੁੁਲਾਮ ਅਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਲਾ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੋਵੇ ਤੇ ਹਲਕਾ ਦਾਖਾ ਤੋ ਵਿਧਾਇਕ ਕੈਪਟਨ ਸੰਦੀਪ ਸੰਧੂ ਹੋਣ ਤਾਂ ਜ’ ਹਲਕੇ ਦਾਖੇ ਦੇ ਨਾਲ ਨਾਲ ਪੰਜਾਬ ਵੀ ਵਿਕਾਸ ਕਾਰਜਾਂ ਦੀਆਂ ਬਲੰਦੀਆਂ ਨੂੰ ਛੂਹੇ। ਉਨਾਂ ਕਿਹਾ ਕਿ ਹਲਕੇ ਦਾਖੇ ਦੇ ਮੁੁਸਲਿਮ ਭਾਈਚਾਰੇ ਲੋਕ ਇਕ ਮੰਚ ਤੇ ਹਨ ਅਤੇ 20 ਫਰਵਰੀ ਨੂੰ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਪਾਉਣਗੇ।
ਇਸ ਮੌਕੇ ਕੈਪਟਨ ਸੰਧੂ ਨੇ ਗੁੁਲਾਮ ਅਲੀ ਸਮੇਤ ਵੱਡੀ ਗਿਣਤੀ ਮੁੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੁਸਲਿਮ ਏਕਤਾ ਵੈਲਫੇਅਰ ਫਰੰਟ ਹਾਜੀ ਬਸ਼ੀਰ ਜਾਂਗਪੁੁਰ, ਹਾਜੀ ਆਲਮ ਪੁੁਮਾਲ, ਬਸ਼ੀਰ ਬਦੋਵਾਲ, ਕਾਕਾ ਰਕਬਾ, ਮੱਖਣ ਬੋਪਾਰਾਏ, ਸ਼ੇਫੁੁ ਚੌਂਕੀਮਾਨ, ਮੇਹਰ ਅਲੀ ਮੁੰਡਿਆਣੀ, ਮੁੁਹੰਮਦ ਹੁੁਸੈਨ ਸਹੋਲੀ, ਤੋਤਾ ਦੀਨ, ਹਬੀਬ ਕੈਲਪੁੁਰ, ਸੈਫ ਪੰਡੋਰੀ, ਸ਼ਾਬੁੁ ਮੁੱਲਾਪੁੁਰ, ਮੱਖਣ ਢੱਟ, ਅਲੀ ਹੁੁਸੈਨ ਢੱਟ, ਨੂਰਦੀਨ ਚੌਂਕੀਮਾਨ ਅਤੇ ਹਸਨਦੀਨ ਗੁੁੜੇ, ਰੌਸ਼ਨ ਦੀਨ ਮੋਹੀ ਆਦਿ ਹਾਜ਼ਰ ਸਨ।
You may like
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ