ਪੰਜਾਬੀ
ਲੁਧਿਆਣਾ ਕੇਂਦਰੀ ‘ਚ ਡਾਬਰ ਨੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼
Published
3 years agoon

ਲੁਧਿਆਣਾ : ਕਾਂਗਰਸ ਪਾਰਟੀ ਦੇ ਲੁਧਿਆਣਾ ਕੇਂਦਰੀ ਤੋਂ ਉਮੀਦਵਾਰ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਕਿ੍ਪਾਲ ਨਗਰ, ਰੂਪਾ ਮਿਸਤਰੀ ਗਲੀ, ਹਰਬੰਸਪੁਰਾ ਅਤੇ ਢੋਕਾਂ ਮੁਹੱਲਾ ਵਿਚ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਵਾਦ ਕਾਇਮ ਕਰਕੇ ਵੋਟਾਂ ਮੰਗੀਆਂ ਅਤੇ ਸ੍ਰੀ ਡਾਬਰ ਦੇ ਹੱਕ ਵਿਚ ਵੱਖ-ਵੱਖ ਥਾਵਾਂ ‘ਤੇ ਭਰਵੀਆਂ ਚੋਣ ਮੀਟਿੰਗ ਵੀ ਹੋਈ।
ਸ੍ਰੀ ਡਾਬਰ ਨੇ ਪ੍ਰਚਾਰ ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਵਿਚ ਆਪਣੇ ਵਿਧਾਇਕ ਕਾਰਜਕਾਲ ਵਿਚ ਕਰਵਾਏ ਬਹੁਪੱਖੀ ਤੇ ਰਿਕਾਰਡਤੋੜ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ।
ਲੇਬਰ ਕਲੋਨੀ, ਚੌਕ ਸੈਦਾ, ਲਾਲੂ ਮੱਲ ਗਲੀ, ਇਸਲਾਮਗੰਜ ਸਥਿਤ ਮਿੱਤਰ ਸਭਾ ਜੰਜ ਘਰ, ਜਨਕਪੁਰੀ, ਮੁਹੱਲਾ ਵਕੀਲਾ, ਹਰਗੋਬਿੰਦ ਨਗਰ ਅਤੇ ਪੁਰਾਣੀ ਸਬਜੀ ਮੰਡੀ ਬਿਜਲੀ ਘਰ ਰਿਹਾਇਸ਼ੀ ਕਲੋਨੀ ਵਿਚ ਨੁੱਕੜ ਸਭਾਵਾਂ ਨੂੰ ਸੰਬੋਧਨ ਕਰ ਕਾਂਗਰਸ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ।
ਹਰਗੋਬਿੰਦ ਨਗਰ ਰੋਡ ‘ਤੇ ਕਿਰਨਜੀਤ ਕੌਰ ਵਲੋਂ ਪੇਸ਼ ਨੁੱਕੜ ਨਾਟਕ ਰਾਹੀਂ ਕਾਂਗਰਸ ਦੀਆਂ ਉਪਲੱਬਧੀਆਂ ਦੱਸੀਆਂ ਗਈਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ. ਪਵਨ ਮਹਿਤਾ, ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ, ਨੀਲਮ ਡਾਬਰ, ਸੁਨੀਤਾ ਡਾਬਰ, ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ ਆਦਿ ਹਾਜ਼ਰ ਸਨ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ