Connect with us

ਪੰਜਾਬੀ

ਅਗਲੇ 5 ਸਾਲ ਵਿਚ ਪੰਜਾਬ ਦੇ ਕੰਗਾਲ ਖਜਾਨੇ ਨੂੰ ਬਣਾਵਾਂਗੇ ਖੁਸ਼ਹਾਲ – ਬੱਗਾ

Published

on

We will make the poor treasury of Punjab prosperous in next 5 years - Bagga

ਲੁਧਿਆਣਾ : ਲੁਧਿਆਣਾ ਉੱਤਰੀ ਤੋਂ ‘ਆਪ’ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੱਖ ਵਿਚ ਵਾਰਡ-89 ਦੇ ਸਲੇਮ ਟਾਬਰੀ ਸਥਿਤ ਭਗਵਾਨ ਦਾਸ ਕਲੋਨੀ ਵਿਖੇ ਮੀਟਿੰਗ ਕੀਤੀ ਗਈ ਜਿਸ ਨੂੰ ਭਾਰੀ ਹੁੰਗਾਰਾ ਮਿਲਿਆ

ਸ੍ਰੀ ਬੱਗਾ ਨੇ ਪਿਛਲੇ 7 ਦਹਾਕਿਆਂ ਤੋਂ ਵਾਰੀ-ਵਾਰੀ ਸ਼ਾਸਨ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਤੇ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਕਤ ਪਾਰਟੀਆਂ ਦੇ ਆਗੂਆਂ ਨੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਭਾਰਤ ਦੇ ਸਭ ਤੋਂ ਅਮੀਰ ਸੂਬੇ ਪੰਜਾਬ ਨੂੰ ਗਰੀਬੀ ਦੇ ਕਗਾਰ ‘ਤੇ ਪਹੁੰਚਾ ਦਿੱਤਾ।

ਪੰਜਾਬ ਵਿਚ ਆਪ ਸਰਕਾਰ ਬਣਨ ‘ਤੇ ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣ ਦੀ ਕਵਾਇਦ ਸ਼ੁਰੂ ਕਰਕੇ ਭਿ੍ਸ਼ਟਾਚਾਰ ਦੇ ਸਾਰੇ ਚੋਰ ਰਸਤੇ ਬੰਦ ਕਰਕੇ ਅਗਲੇ 5 ਸਾਲ ਵਿਚ ਪੰਜਾਬ ਦੇ ਕੰਗਾਲ ਖਜਾਨੇ ਨੂੰ ਖੁਸ਼ਹਾਲ ਬਣਾਇਆ ਜਾਵੇਗਾ।

ਵਿਕਾਸ ਦੇ ਰੂਪ ਵਿਚ ਪਿਛੜੇ ਵਿਧਾਨ ਸਭਾ ਉਤਰੀ ਵਿਚ ਆਪ ਦੇ ਪੱਖ ਵਿਚ ਚੱਲ ਰਹੀ ਲਹਿਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਐਤਕੀ ਇਲਾਕੇ ਦੀ ਜਨਤਾ ਕਾਂਗਰਸੀ ਵਿਧਾਇਕ ਤੋਂ ਹਿਸਾਬ ਚੁਕਤਾ ਕਰਕੇ ਉਨ੍ਹਾਂ ਨੂੰ ਰਾਜਨੀਤੀ ਤੋਂ ਬਾਹਰ ਦਾ ਰਸਤਾ ਦਿਖਾਵੇਗੀ।

 

Facebook Comments

Trending