ਪੰਜਾਬੀ
ਸੁਰਿੰਦਰ ਡਾਬਰ ਨੂੰ ਹਲਕਾ ਲੁਧਿਆਣਾ ਕੇਂਦਰੀ ਦੀਆਂ ਔਰਤਾਂ ਵਲੋਂ ਭਰਤਾਂ ਹੁੰਗਾਰਾ
Published
3 years agoon

ਲੁਧਿਆਣਾ : ਕਾਂਗਰਸ ਪਾਰਟੀ ਉਮੀਦਵਾਰ ਸੁਰਿੰਦਰ ਡਾਬਰ ਨੂੰ ਹਲਕਾ ਲੁਧਿਆਣਾ ਕੇਂਦਰੀ ਦੀਆਂ ਔਰਤਾਂ ਵਲੋਂ ਭਰਤਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਔਰਤਾਂ ਸ਼੍ਰੀ ਡਾਬਰ ਦੇ ਹੱਕ ਵਿਚ ਤੁਰ ਪਈਆਂ ਹਨ। ਮੀਂਹ ਪੈਣ ਦੇ ਬਾਵਜੂਦ ਸ਼੍ਰੀ ਡਾਬਰ ਨੇ ਚੋਣ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਵਿਧਾਨ ਸਭਾ ਹਲਕਾ ਕੇਂਦਰੀ ਦੇ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਚੋਣ ਪ੍ਰਚਾਰ ਕੀਤਾ।
ਸ਼੍ਰੀ ਡਾਬਰ ਨੇ ਵਾਰਡ ਨੰਬਰ 56 ਵਿਚ ਘਰ-ਘਰ ਪ੍ਰਚਾਰ ਕੀਤਾ। ਉਥੇ ਹੀ ਵਾਰਡ ਨੰਬਰ 61 ਸਹਿਤ ਇਸਲਾਮ ਗੰਜ ਅਤੇ ਧਰਮਪੁਰਾ ਦੇ ਵੱਖ-ਵੱਖ ਖੇਤਰਾਂ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਵੱਖ-ਵੱਖ ਚੋਣ ਮੀਟਿੰਗਾਂ ਵਿਚ ਹਾਜ਼ਰ ਨਾਰੀ ਸ਼ਕਤੀ ਨੇ ਕਾਂਗਰਸ ਸਰਕਾਰ ਵਲੋਂ ਔਰਤਾਂ ਨੂੰ ਨਗਰ ਨਿਗਮ ਅਤੇ ਪੰਚਾਇਤ ਚੋਣਾਂ ਵਿਚ 50 ਫ਼ੀਸਦੀ ਹਿੱਸੇਦਾਰੀ ਦੇਣ ਤੇ ਮੁਫ਼ਤ ਬਸ ਸਫ਼ਰ ਸਹਿਤ ਨਾਰੀ ਸ਼ਕਤੀ ਨੂੰ ਹੋਰ ਸੁਵਿਧਾਵਾਂ ਉਪਲੱਬਧ ਕਰਵਾਉਣ ਦੀ ਪ੍ਰੰਸ਼ਸਾ ਕਰਕੇ ਇਸ ਵਾਰ ਕਾਂਗਰਸ ਦੇ ਪੱਖ ਵਿੱਚ ਮਤਦਾਨ ਕਰਕੇ ਸੁਰਿੰਦਰ ਡਾਬਰ ਦੀ ਜਿੱਤ ਦੀ ਹੈਟਰਿਕ ਵਿਚ ਮਦਦ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਕੌਂਸਲਰ ਅਨਿਲ ਪਾਰਤੀ, ਕੌਂਸਲਰ ਅਨਿਲ ਮਲਹੌਤਰਾ, ਸਾਬਕਾ ਕੌਂਸਲਰ ਜਸਬੀਰ ਸਿੰਘ ਚੱਡਾ, ਜਗਦੀਸ਼ ਪਾਲ ਦੀਸ਼ਾ, ਰਾਜ ਰਾਣੀ, ਨਿਰਵੈਰ ਸਿੰਘ, ਕਮਲਪ੍ਰੀਤ ਸਿੰਘ ਬੰਟੀ, ਸੁਮਨ ਲਤਾ, ਹਰਸ਼ ਅਮਰਪੁਰਾ, ਗੁਰਚਰਨ ਕੌਰ, ਸ਼ਸ਼ੀ ਬਾਲਾ, ਕਮਲਜੀਤ ਸਿੰਘ, ਬਿੱਲਾ ਧਰਮਪੁਰਾ ਸਿੰਮੀ ਕੌਰ ਆਦਿ ਹਾਜ਼ਰ ਸਨ।
You may like
-
ਵਿਧਾਇਕ ਮਦਨ ਲਾਲ ਬੱਗਾ ਵੱਲੋਂ ਥਾਪਰ ਕਲੋਨੀ ‘ਚ ਨਵੇਂ ਟਿਊਬਵੈਲ ਦਾ ਉਦਘਾਟਨ
-
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ‘ਚ ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਲੁਧਿਆਣਾ ਕੇਂਦਰੀ ਹਲਕੇ ਦੀ ਝੋਲੀ ਪਏ ਦੋ ਆਮ ਆਦਮੀ ਕਲੀਨਿਕ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ