ਪੰਜਾਬੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ – ਭੋਲਾ ਗਰੇਵਾਲ
Published
3 years agoon
																								
ਲੁਧਿਆਣਾ :  ਵਾਰਡ ਨੰਬਰ 3 ਨੂਰਵਾਲਾ ਰੋਡ ‘ਤੇ ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਨੇ ਜੋਨੀ ਗੁੰਬਰ ਦੀ ਅਗਵਾਈ ਵਿਚ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵਾਰਡ ਨੰਬਰ 11 ਦੇ ਮੁਹੱਲਾ ਗੋਪਾਲ ਨਗਰ ਵਿਚ ਦਰਸ਼ਨ ਲਾਲ ਅਤੇ ਰਮਨ ਸ਼ਰਮਾ ਦੀ ਅਗਵਾਈ ਵਿਚ ਕੀਤੀ ਭਰਵੀਂ ਮੀਟਿੰਗ ‘ਚ ਸ਼ਮੂਲੀਅਤ ਕੀਤੀ।
ਦੋਵਾਂ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਲੈਕੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਲੋਕ ਵੱਡੀ ਪੱਧਰ ਤੇ ਚੰਗੇ ਰੁਜਗਾਰ ਦੀ ਆਸ ਦੇ ਨਾਲ ਨਾਲ ਮਹਿੰਗਾਈ ਤੋਂ ਨਿਯਾਤ ਚਾਹੁੰਦੇ ਸਨ। ਮੋਦੀ ਸਰਕਾਰ ਨੇ ਦੋਵਾਂ ਅਹਿਮ ਮਾਮਲਿਆਂ ਵੱਲ ਬਜਟ ਬਣਾਉਂਦੇ ਸਮੇਂ ਉੱਕਾ ਧਿਆਨ ਨਹੀਂ ਦਿੱਤਾ।
ਉਨਾਂ ਕਿਹਾ ਕਿ ਬਜਟ ਨੇ ਆਮ ਆਦਮੀ ਤੇ ਨੌਕਰੀ ਪੇਸ਼ਾ ਲੋਕਾਂ ਨੂੰ ਤਾਂ ਨਿਰਾਸ਼ ਕੀਤਾ ਹੀ ਹੈ, ਇਸ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਵੱਡੀ ਆਸ ਲਗਾਈ ਬੈਠੇ ਕਿਸਾਨਾਂ ਨੂੰ ਬਹੁਤ ਦੀ ਜਿਆਦਾ ਨਿਰਾਸ਼ ਕੀਤਾ ਹੈ। ਦੇਸ਼ ਖਾਸ ਕਰ ਪੰਜਾਬ ਦੇ ਲੋਕ-ਕਿਸਾਨ ਮੋਦੀ ਸਰਕਾਰ ਤੋਂ ਕਿਸੇ ਖ਼ਾਸ ਪੈਕਜ ਦੀ ਆਸ ਲਗਾਈ ਬੈਠੇ ਹਨ। ਭੋਲਾ ਗਰੇਵਾਲ ਨੇ ਕਿਹਾ ਕਿ ਐਮ. ਐਸ. ਪੀ. ਦੇ ਨਾਮ ‘ਤੇ ਕੇਂਦਰ ਸਿਰਫ ਸਿਆਸਤ ਹੀ ਕਰ ਰਹੀ ਹੈ ਇਸ ਨੂੰ ਕਰਜੇ ‘ਚ ਡੁੱਬੇ ਕਿਸਾਨਾਂ ਲਈ ਕੋਈ ਸੁਗਾਤ ਨਹੀਂ ਮੰਨਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਜਾਂ ਕੋਈ ਵੀ ਹੋਰ ਪਾਰਟੀ ਜਿਹੜਾ ਮਰਜ਼ੀ ਡਰਾਮਾ ਕਰ ਲਵੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਦੇ ਲੋਕ 4000 ਕਰੋੜ ਦੇ ਵਿਕਾਸ ਕਾਰਜਾਂ ਦਾ ਝੂਠ ਬੋਲਣ ਵਾਲੇ ਕਾਂਗਰਸੀ ਵਿਧਾਇਕ ਨੂੰ ਬੁਰੀ ਤਰ੍ਹਾਂ ਹਰਾ ਕੇ ਪੱਕੇ ਤੌਰ ‘ਤੇ ਘਰ ਭੇਜ ਦੇਣਗੇ।
You may like
- 
									
																	ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
 - 
									
																	ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
 - 
									
																	ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
 - 
									
																	ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
 - 
									
																	AAP ਪੰਜਾਬ ਦਾ ਵੱਡਾ ਐਲਾਨ, CM ਮਾਨ ਸਮੇਤ ਭਲਕੇ ਭੁੱਖ ਹੜਤਾਲ ‘ਤੇ ਬੈਠਣਗੇ ਮੰਤਰੀ ਤੇ MLA
 - 
									
																	ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ
 
