Connect with us

ਪੰਜਾਬੀ

ਵਿਦੇਸ਼ ਜਾਣ ਲਈ ਏਜੰਟ ਨੂੰ ਦਿੱਤੇ 27 ਲੱਖ ਰੁਪਏ ਵਿਧਾਇਕ ਸਿਮਰਜੀਤ ਬੈਂਸ ਨੇ ਕਰਵਾਏ ਵਾਪਸ

Published

on

MLA Simarjit Bains refunds Rs 27 lakh paid to agent for going abroad

ਲੁਧਿਆਣਾ  :   ਲੋਕ ਇਨਸਾਫ ਪਾਰਟੀ ਜਿੱਥੇ ਭਿ੍ਸ਼ਟਾਚਾਰ ਮੁਕਤ ਸਮਾਜ ਸਿਰਜਣ ਦੀ ਗੱਲ ਕਰਦੀ ਹੈ, ਉਥੇ ਹਰ ਕੰਮ ਵਿਚ ਇਮਾਨਦਾਰੀ ਨੂੰ ਪਹਿਲ ਦਿੰਦੀ ਹੈ। ਇਸੇ ਗੱਲ ‘ਤੇ ਪਹਿਰਾ ਦਿੰਦੇ ਹੋਏ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਰਵਿੰਦਰ ਸਿੰਘ ਰਵੀ ਨਾਮਕ ਵਿਅਕਤੀ ਦੇ ਕਰੀਬ 27 ਲੱਖ 30 ਹਜ਼ਾਰ ਰੁਪਏ ਮੁਹਾਲੀ ਦੇ ਇਕ ਏਜੰਟ ਕੋਲੋਂ ਵਾਪਸ ਕਰਵਾਏ, ਜੋ ਉਕਤ ਨੇ ਕੈਨੇਡਾ ਜਾਣ ਲਈ ਏਜੰਟ ਨੂੰ ਕਰੀਬ ਢਾਈ ਸਾਲ ਪਹਿਲਾਂ ਦਿੱਤੇ ਸਨ।

ਲੋਕ ਇਨਸਾਫ ਪਾਰਟੀ ਦੇ ਮੁੱਖ ਦਫ਼ਤਰ ਕੋਟ ਮੰਗਲ ਸਿੰਘ ਵਿਖੇ ਪੁੱਜੇ ਰਵਿੰਦਰ ਸਿੰਘ ਰਵੀ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਬੈਂਸ ਭਰਾਵਾਂ ‘ਤੇ ਹਰ ਵੇਲੇ ਮਿਹਰ ਭਰਿਆ ਹੱਥ ਰੱਖਣ ਅਤੇ ਵਿਧਾਨ ਸਭਾ ਚੋਣਾਂ ‘ਚ ਦੋਵਾਂ ਭਰਾਵਾਂ ਦੀ ਜਿੱਤ ਲਈ ਮੈਂ ਕਾਮਨਾ ਕਰਦਾ ਹਾਂ। ਉਹ ਕਈ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆ ਕੋਲ ਵੀ ਗਿਆ ਪਰ ਕਿਸੇ ਨੇ ਉਸ ਦੀ ਬਾਹ ਨਹੀਂ ਫੜੀ।

ਅਖ਼ੀਰ ਜਦੋਂ ਉਸ ਨੇ ਸਾਰੀ ਵਿਥਿਆ ਲਿਪ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਦੱਸੀ ਤਾਂ ਉਨ੍ਹਾਂ ਤੁਰੰਤ ਸੰਬੰਧਿਤ ਏਜੰਟ ਨਾਲ ਰਾਬਤਾ ਕਾਇਮ ਕਰਕੇ ਉਸ ਵਲੋਂ ਦਿੱਤੇ ਸਾਰੇ ਪੈਸੇ ਵਾਪਸ ਕਰਵਾ ਦਿੱਤੇ। ਅੱਜ ਵਿਸ਼ੇਸ਼ ਤੌਰ ‘ਤੇ ਰਵਿੰਦਰ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਦਫ਼ਤਰ ਵਿਖੇ ਪਹੁੰਚੇ ਸਨ।

ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਰ ਜਗ੍ਹਾ ਇਨਸਾਫ ਮਿਲ ਸਕੇ। ਇਸ ਮੌਕੇ ‘ਤੇ ਰਿਸ਼ੀਪਾਲ ਸੂਦ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਕੌਂਸਲਰ ਕੁਲਦੀਪ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਖੁਰਾਣਾ, ਪਵਨਦੀਪ ਸਿੰਘ ਮਦਾਨ, ਮ ਅਤੇ ਹੋਰ ਸ਼ਾਮਿਲ ਸਨ।

Facebook Comments

Trending