ਪੰਜਾਬੀ
ਜ਼ਿਲ੍ਹਾ ਲੁਧਿਆਣਾ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਸਹੀ
Published
3 years agoon
																								
ਲੁਧਿਆਣਾ :  ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ ਆਈਆਂ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ, ਜਿਸ ਵਿੱਚ 198 ਨਾਮਜ਼ਦਗੀਆਂ ਦਰੁੱਸਤ ਪਾਈਆਂ ਗਈਆਂ। ਹੁਣ 4 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਖੰਨਾ ਤੋਂ 12 ਉਮੀਦਵਾਰ, ਹਲਕਾ ਸਮਰਾਲਾ ਤੋਂ 14 ਉਮੀਦਵਾਰ, ਹਲਕਾ ਸਾਹਨੇਵਾਲ ਤੋਂ 25 ਉਮੀਦਵਾਰ, ਹਲਕਾ ਪੂਰਬੀ ਤੋਂ 15 ਉਮੀਦਵਾਰ, ਹਲਕਾ ਦੱਖਣੀ ਤੋਂ 17 ਉਮੀਦਵਾਰ, ਹਲਕਾ ਆਤਮ ਨਗਰ ਤੋਂ 15 ਉਮੀਦਵਾਰ, ਹਲਕਾ ਕੇਂਦਰੀ ਤੋਂ 9 ਉਮੀਦਵਾਰ, ਹਲਕਾ ਪੱਛਮੀ ਤੋਂ 11 ਉਮੀਦਵਾਰ, ਹਲਕਾ ਉਤਰੀ ਤੋਂ 12 ਉਮੀਦਵਾਰ ਦੇ ਕਾਗਜ਼ ਸਹੀ ਪਾਏ ਗਏ।
ਇਸੇ ਤਰ੍ਹਾਂ ਹਲਕਾ ਗਿੱਲ ਤੋਂ 15 ਉਮੀਦਵਾਰ, ਹਲਕਾ ਪਾਇਲ ਤੋਂ 20 ਉਮੀਦਵਾਰ, ਹਲਕਾ ਦਾਖਾ ਤੋਂ 11 ਉਮੀਦਵਾਰ, ਹਲਕਾ ਰਾਏਕੋਟ ਤੋਂ 11 ਉਮੀਦਵਾਰ, ਹਲਕਾ ਜਗਰਾਉਂ ਤੋਂ 10 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਹੁਣ ਉਮੀਦਵਾਰ 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। 4 ਫਰਵਰੀ ਨੂੰ ਹੀ ਤਿੰਨ ਵਜੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ।
You may like
- 
									
																	ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨੌਜਵਾਨਾਂ ਨੇ ਕੀਤੀ ਅਜੇਹੀ ਹਰਕਤ, ਪੁਲਿਸ ਨੇ ਕੀਤਾ ਗ੍ਰਿਫਤਾਰ
 - 
									
																	ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਕੀਤਾ ਦਾਖਲ
 - 
									
																	UCPMA ਚੋਣਾਂ ਲਈ ਯੂਨਾਈਟਿਡ ਅਲਾਇੰਸ ਗਰੁੱਪ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ
 - 
									
																	ਲੋਧੀ ਕਲੱਬ ਲੁਧਿਆਣਾ ਦੇ 10 ਅਹੁਦੇਦਾਰਾਂ ਦੀ ਚੋਣ ਲਈ 12 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
 - 
									
																	ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
 - 
									
																	ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
 
