Connect with us

ਪੰਜਾਬੀ

UCPMA ਚੋਣਾਂ ਲਈ ਯੂਨਾਈਟਿਡ ਅਲਾਇੰਸ ਗਰੁੱਪ ਨੇ ਦਾਖਲ ਕੀਤੀਆਂ ਨਾਮਜ਼ਦਗੀਆਂ

Published

on

Nominations filed by the United Alliance Group for the UCPMA elections

ਲੁਧਿਆਣਾ : ਅੱਜ ਸੇਠ, ਕੁਲਾਰ, ਭੋਗਲ, ਵਿਸ਼ਵਕਰਮਾ, ਨਾਇਸ, ਨਵਯੁਗ, ਜੋਗਾ ਸਿੰਘ ਗਰੁੱਪਾਂ ਵਾਲੇ ਯੂਨਾਈਟਿਡ ਅਲਾਇੰਸ ਗਰੁੱਪ ਨੇ ਯੂਸੀਪੀਐਮਏ ਚੋਣਾਂ ਦੇ ਵੱਖ-ਵੱਖ ਅਹੁਦਿਆਂ ਲਈ ਪ੍ਰੀਜ਼ਾਈਡਿੰਗ ਅਫਸਰ ਸ਼੍ਰੀ ਰਾਜਨ ਗੁਪਤਾ ਅਤੇ ਚੋਣ ਕਮੇਟੀ ਦੇ ਮੈਂਬਰਾਂ ਕੋਲ ਆਪਣੇ ਨਾਮਜ਼ਦਗੀ ਪੱਤਰ ਯੂਸੀਪੀਐਮਏ ਕੰਪਲੈਕਸ, ਗਿੱਲ ਰੋਡ, ਲੁਧਿਆਣਾ ਵਿਖੇ ਦਾਖਲ ਕੀਤੇ ।

ਯੂਸੀਪੀਐਮਏ ਦੇ ਪ੍ਰਧਾਨ ਦੀ ਚੋਣ ਲਈ ਹਰਸਿਮਰਜੀਤ ਸਿੰਘ ਲੱਕੀ, ਸੀਨੀਅਰ ਮੀਤ ਪ੍ਰਧਾਨ ਅਹੁਦੇ ਲਈ ਅਵਤਾਰ ਸਿੰਘ ਭੋਗਲ, ਮੀਤ ਪ੍ਰਧਾਨ ਲਈ ਸਤਨਾਮ ਸਿੰਘ ਮੱਕੜ, ਜਨਰਲ ਸਕੱਤਰ ਲਈ ਰਾਜੀਵ ਜੈਨ, ਸਕੱਤਰ ਲਈ ਰਜਿੰਦਰ ਸਿੰਘ ਸਰਹਾਲੀ, ਸੰਯੁਕਤ ਸਕੱਤਰ ਲਈ ਵਲੈਤੀ ਰਾਮ ਦੁਰਗਾ, ਪ੍ਰਚਾਰ ਸਕੱਤਰ ਲਈ ਸੁਰਿੰਦਰਪਾਲ ਸਿੰਘ ਮੱਕੜ ਅਤੇ ਵਿੱਤ ਸਕੱਤਰ ਦੀ ਚੀਨ ਲਈ ਰੋਹਿਤ ਰਹੇਜਾ ਨੇ ਕਾਗਜ਼ ਦਾਖ਼ਲ ਕੀਤੇ।

ਇਸ ਮੌਕੇ ਕਾਗਜ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਸਮੇਤ ਸੰਜੇ ਗੁਪਤਾ, ਗੁਰਮੀਤ ਸਿੰਘ ਕੁਲਾਰ, ਚਰਨਜੀਤ ਸਿੰਘ ਵਿਸ਼ਵਕਰਮਾ, ਸੁਰਿੰਦਰ ਸਿੰਘ ਚੌਹਾਨ, ਜਤਿੰਦਰ ਮਿੱਤਲ, ਇੰਦਰਜੀਤ ਸਿੰਘ ਨਵਯੁਗ, ਵਿਨੀਤ ਕਪੂਰ, ਵਰੁਣ ਕਪੂਰ, ਰਜਨੀਸ਼ ਗੁਪਤਾ, ਜਸਵਿੰਦਰ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਮੇਗਸਨ, ਮਨਜੀਤ ਸਿੰਘ ਦਿਓਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ ਭਿੰਡਰ, ਹਰਦੀਪ ਸਿੰਘ ਸੋਹਲ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ ਜੈਮਕੋ ਆਦਿ ਸਨਅਤਕਾਰ ਹਾਜਰ ਸਨ।

Facebook Comments

Trending