ਪੰਜਾਬੀ
ਰਾਜੇਵਾਲ ਦੀ ਚੋਣ ਮੁਹਿੰਮ ਦੌਰਾਨ ਨੌਜਵਾਨਾਂ ਨੇ ਪਿੰਡਾਂ ‘ਚ ਘਰ-ਘਰ ਚੋਣ ਪ੍ਰਚਾਰ ਕੀਤਾ ਸ਼ੁਰੂ
Published
3 years agoon
ਮਾਛੀਵਾੜਾ ਸਾਹਿਬ (ਲੁਧਿਆਣਾ ) : ਸੰਯੁਕਤ ਸਮਾਜ ਮੋਰਚੇ ਦੇ ਹਲਕਾ ਸਮਰਾਲਾ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਬਲਵੀਰ ਸਿੰਘ ਰਾਜੇਵਾਲ ਦੀ ਚੋਣ ਮੁਹਿੰਮ ਦਾ ਕਾਰਵਾਂ ਉਸ ਸਮੇਂ ਵਧਦਾ ਦਿਖਾਈ ਦਿੱਤਾ, ਜਦੋਂ ਮਨਰਾਜ ਸਿੰਘ ਲੁਬਾਣਗੜ੍ਹ ਅਤੇ ਜੁਗਰਾਜ ਸਿੰਘ ਮੰਡ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਪਿੰਡਾਂ ‘ਚ ਘਰ-ਘਰ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।
ਪਿੰਡਾਂ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਮਨਰਾਜ ਸਿੰਘ ਲੁਬਾਣਗੜ੍ਹ ਅਤੇ ਜੁਗਰਾਜ ਸਿੰਘ ਮੰਡ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਦੀ ਚੋਣ ਮੁਹਿੰਮ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਤੇ ਵੋਟਰ ਉਨ੍ਹਾਂ ਦੀ ਲੋਕ ਮੱੁਦਿਆਂ ‘ਤੇ ਚੰਗੀ ਸੋਚ ਨੂੰ ਦੇਖਦਿਆਂ ਹੋਇਆ ਆਪਣੇ ਆਪ ਹੀ ਅੱਗੇ ਪ੍ਰਚਾਰ ਮੁਹਿੰਮ ਵਿਚ ਲੱਗੇ ਹੋਏ ਹਨ.
ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਾਜੇਵਾਲ ਲਈ ਜਿੱਥੇ ਆਮ ਕਿਸਾਨ, ਮਜ਼ਦੂਰ ਤੇ ਨੌਜਵਾਨ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ ਘਰੇਲੂ ਔਰਤਾਂ ਵਲੋਂ ਵੀ ਉਨ੍ਹਾਂ ਦੇ ਹੱਕ ਵਿਚ ਮੁਹਿੰਮ ਵਿੱਢੀ ਜਾ ਰਹੀ ਹੈ।
ਨੌਜਵਾਨ ਆਗੂਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਰਾਜ ‘ਚ ਜਿੱਥੇ ਨੌਜਵਾਨਾਂ ਲਈ ਬੇਰੁਜ਼ਗਾਰੀ ਵਧੀ ਉੱਥੇ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਢਾਹ ਲਾਈ, ਜਿਸ ਕਾਰਨ ਲੋਕ ਵੱਡੀਆਂ ਰਵਾਇਤੀ ਪਾਰਟੀਆਂ ਨੂੰ ਕਿਨਾਰੇ ਕਰ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿਚ ਨਿੱਤਰ ਰਹੇ ਹਨ।
You may like
-
ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
-
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬੁਰਜ਼ ਪਵਾਤ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ
-
ਕੈਬਨਿਟ ਮੰਤਰੀ ਆਸ਼ੂ ਤੇ ਕਟੇਲੀ ਖਿਸਕੇ ਤੀਜੇ ਸਥਾਨ ਤੇ, ਆਮ ਆਦਮੀ ਪਾਰਟੀ 12 ਸੀਟਾਂ ‘ਤੇ ਅੱਗੇ
-
ਸਮਰਾਲਾ ਹਲਕੇ ’ਚ ਆਮ ਆਦਮੀ ਪਾਰਟੀ ਅੱਗੇ, ਬਲਬੀਰ ਰਾਜੇਵਾਲ ਰਹੇ ਪਿੱਛੇ
-
ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬ੍ਰੇਨ ਹੈਂਮਰਿਜ ਨਾਲ ਵਿਗੜੀ ਹਾਲਤ, ਫੋਰਟਿਸ ‘ਚ ਦਾਖ਼ਲ
-
ਖੰਨਾ ‘ਚ 72.30 ਫ਼ੀਸਦੀ ਹੋਇਆ ਮਤਦਾਨ
