Connect with us

ਪੰਜਾਬੀ

ਟ੍ਰੈਫਿਕ ਨਿਯਮਾਂ ਵਿਰੁੱਧ ਚੱਲਣ ਵਾਲੀਆਂ 6 ਗੱਡੀਆਂ ਕੀਤੀਆਂ ਬੰਦ, 2 ਵਾਹਨਾਂ ਦੇ ਕੱਟੇ ਚਾਲਾਨ 

Published

on

6 vehicles running against traffic rules were stopped, challans were issued for 2 vehicles

ਲਧਿਆਣਾ :   ਆਰ.ਟੀ.ਏ. ਲੁਧਿਆਣਾ ਵੱਲੋਂ ਬੀਤੀ ਰਾਤ ਸਖ਼ਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 2 ਟਿੱਪਰ ਓਵਰਲੋਡ, 01 ਟਰੈਕਟਰ ਟਰਾਲੀ , 03 ਕੈਂਟਰ ਓਵਰਹਾਈਟ ਹੋਣ ਕਾਰਨ ਧਾਰਾ 207 ਅਧੀਨ ਬੰਦ ਕੀਤੇ ਗਏ ਅਤੇ ਦੋ ਹੋਰ ਗੱਡੀਆਂ ਦੇ ਚਲਾਨ ਬਾਡੀ ਅਲਟਰੇਸ਼ਨ ਅਤੇ ਓਵਰਲੋਡ ਹੋਣ ਕਰਕੇ ਕੀਤੇ ਗਏ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ‘ਤੇ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ।

ਚੈਕਿੰਗ ਦੌਰਾਨ ਉਨ੍ਹਾਂ ਵਲੋਂ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਦਸਤਾਵੇਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਉਨ੍ਹਾਂ ਕਿਹਾ ਕਿ ਬਿਨ੍ਹਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕਾਂ ‘ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ।

Facebook Comments

Trending