Connect with us

ਪੰਜਾਬੀ

ਟ੍ਰੈਫਿਕ ਪੁਲਿਸ ਵਲੋਂ ਸੀ.ਟੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਆਯੋਜਿਤ

Published

on

CT by the traffic police. Organized awareness seminars with the support of the university

ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੀਆ ਹਦਾਇਤਾਂ ਅਨੁਸਾਰ ਵਰਿੰਦਰ ਸਿੰਘ ਬਰਾੜ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਅਤੇ ਸਮੀਰ ਵਰਮਾ  ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਥਾਨਕ ਸੀ.ਟੀ. ਯੂਨੀਵਰਸਿਟੀ ਦੇ ਪ੍ਰੋਫੈਸਰਾਂ/ਬੱਚਿਆ ਦੇ ਸਹਿਯੋਗ ਨਾਲ ਨਸ਼ਿਆ ਦੀ ਵਰਤੋ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਸਬੰਧ ਵਿਚ ਆਰਤੀ ਚੌਕ ਲੁਧਿਆਣਾ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।

ਇਸ ਸੈਮੀਨਾਰ ਦੌਰਾਨ ਜਿਹੜੇ ਵਾਹਨਾਂ ‘ਤੇ ਰਿਫਲੈਕਟਰ ਟੇਪ ਨਹੀ ਲੱਗੀ ਸੀ ਉਨ੍ਹਾਂ ਗੱਡੀਆਂ ‘ਤੇ ਰਿਫਲੈਕਟਰ ਸਟਿੱਕਰ ਲਗਵਾਏ ਗਏ ਅਤੇ ਇਨ੍ਹਾਂ ਸਟਿੱਕਰਾਂ ‘ਤੇ ਨਸ਼ਿਆ ਦੀ ਵਰਤੋ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਲੋਗਨ ਲਿਖੇ ਹੋਏ ਹਨ ਤਾਂ ਜੋ ਇਹਨਾਂ ਸਲੋਗਨਾਂ ਰਾਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਸਕੇ।

ਇਸ ਤੋ ਇਲਾਵਾ ਆਰਤੀ ਚੌਕ ਵਿਖੇ ਸੀ.ਟੀ. ਯੂਨੀਵਰਸਿਟੀ ਦੇ ਪ੍ਰੋਫੈਸਰਾਂ/ਬੱਚਿਆ ਅਤੇ ਟ੍ਰੈਫਿਕ ਮੁਲਾਜਮਾਂ ਵੱਲੋ ਵੱਡੇ-ਵੱਡੇ ਬੈਨਰ ਹੱਥਾਂ ਵਿੱਚ ਫੜ ਕੇ ਸਲੋਗਨਾਂ ਰਾਹੀ ਆਮ ਲੋਕਾਂ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਹੈ।

ਇਸ ਸੈਮੀਨਾਰ ਦਾ ਮੁੱਖ ਉਦੇਸ਼ ਨਵੀ ਪੀੜ੍ਹੀ ਨੂੰ ਨਸ਼ਿਆ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਨਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆ ਤੋ ਬਚਾਇਆ ਜਾ ਸਕੇ।

Facebook Comments

Trending