Connect with us

ਪੰਜਾਬੀ

ਸਕਰੈਪ ਦੇ 400 ਕੰਨਟੇਨਰ ਕਸਟਮ ਤੋਂ ਮਨਜੂਰੀ ਨਾ ਮਿਲਣ ‘ਤੇ ਲੁਧਿਆਣਾ ਡ੍ਰਾਈ ਪੋਰਟ ’ਤੇ ਫਸੇ

Published

on

400 containers of scrap stuck at Ludhiana dry port for not getting permission from customs department

ਲੁਧਿਆਣਾ : ਯੂਏਈ ਤੋਂ ਸਕਰੈਪ ਦੇ ਆਏ 400 ਕੰਨਟੇਨਰ ਪਿਛਲੇ 2 ਮਹੀਨਿਆਂ ਤੋਂ ਡ੍ਰਾਈ ਪੋਰਟ ਵਿਖੇ ਕਸਟਮ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਰੁਕੇ ਪਏ ਹਨ, ਜਿਸ ਕਰਕੇ ਫਰਨੇਸ ਕਾਰਖ਼ਾਨੇਦਾਰ ਕਾਫ਼ੀ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਕਾਰਖ਼ਾਨੇ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਜਾਣਕਾਰੀ ਅਨੁਸਾਰ ਫਰਨੇਸ ਕਾਰੋਬਾਰੀਆਂ ਨੇ 2 ਮਹੀਨੇ ਪਹਿਲਾਂ ਯੂਏਈ ਤੋਂ ਸਕਰੈਪ ਦੇ 400 ਕੰਨਟੇਨਰ ਮੰਗਵਾਏ ਸਨ। ਜਿਸ ਨਾਲ ਫਰਨੇਸ ਕਾਰਖ਼ਨੇਦਾਰਾਂ ਦੀ ਸਕਰੈਪ ਨਾਲ ਸਬੰਧਤ ਜ਼ਰੂਰਤ ਦੀ ਪੂਰਤੀ ਹੋਣੀ ਸੀ।

ਪਰ ਸਕਰੈਪ ਦੇ ਕੰਨਟੇਨਰ ਪਿਛਲੇ 2 ਮਹੀਨਿਆਂ ਤੋਂ ਡ੍ਰਾਈ ਪੋਰਟ ’ਤੇ ਰੁਕੇ ਪਏ ਹਨ। ਸਕਰੈਪ ਦੇ ਕੰਨਟੇਨਰ ਰੁਕਣ ਕਰਕੇ ਜਿੱਥੇ ਸਕਰੈਪ ਦੀ ਘਾਟ ਪੈਦਾ ਹੋ ਗਈ ਹੈ, ਉੱਥੇ ਕਾਰਖ਼ਾਨੇਦਾਰਾਂ ਦੇ ਕਰੋੜਾਂ ਰੁਪਏ ਫਸੇ ਪਏ ਹਨ। ਫਰਨੇਸਾਂ ’ਚ ਵਰਤੀ ਜਾਣ ਵਾਲੀ 50 ਫ਼ੀਸਦੀ ਤੋਂ ਵੱਧ ਸਕਰੈਪ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਿਚ ਆ ਰਹੀ ਹੈ ਅਤੇ ਹੁਣ ਯੂਏਈ ਤੋਂ ਆਏ ਸਕਰੈਪ ਦੇ ਕੰਨਟੇਨਰ ਫਸਣ ਨਾਲ ਫਰਨੇਸ ਕਾਰਖ਼ਾਨਿਆਂ ਦਾ ਉਤਪਾਦਨ ਵਿਚਾਲੇ ਲਟਕ ਗਿਆ ਹੈ।

ਸਕਰੈਪ ਕਾਰੋਬਾਰੀਆਂ ਨੇ ਕਸਟਮ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸਕਰੈਪ ਦੇ ਕੰਨਟੇਨਰਾਂ ਨੂੰ ਮਨਜ਼ੂਰੀਆਂ ਦੇ ਕੇ ਕਾਰੋਬਾਰੀਆਂ ਨੂੰ ਰਿਲੀਜ਼ ਕਰਨ ਲਈ ਆਖਿਆ ਸੀ। ਪਰ ਇਕ ਹਫ਼ਤਾ ਬੀਤ ਜਾਣ ’ਤੇ ਵੀ ਸਨਅਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 15 ਸਾਲ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨ ਦਾ ਹੁਕਮ ਜਾਰੀ ਕੀਤਾ ਸੀ। ਜੇਕਰ ਰਾਜ ਸਰਕਾਰ ਵੱਲੋਂ ਕੇਂਦਰ ਦੇ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਫਰਨੇਸ ਕਾਰਖ਼ਾਨੇਦਾਰਾਂ ਦੀ ਸਕਰੈਪ ਦੀ ਘਾਟ ਪੂਰੀ ਹੋ ਜਾਵੇਗੀ।

Facebook Comments

Trending