Connect with us

ਪੰਜਾਬੀ

‘ਕੈਰੀ ਆਨ ਜੱਟਾ 3’ : 4 ਦਿਨਾਂ ’ਚ ਕਮਾਈ ਦੇ ਮਾਮਲੇ ’ਚ ਬਣੀ 6ਵੀਂ ਸਭ ਤੋਂ ਵੱਡੀ ਪੰਜਾਬੀ ਫ਼ਿਲਮ

Published

on

ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਨੇ ਕਮਾਈ ਦੇ ਮਾਮਲੇ ’ਚ ਨਵਾਂ ਰਿਕਾਰਡ ਕਾਇਮ ਕਰ ਲਿਆ ਹੈ। 4 ਦਿਨਾਂ ’ਚ ਇਸ ਫ਼ਿਲਮ ਨੇ 46.56 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ‘ਕੈਰੀ ਆਨ ਜੱਟਾ 3’ ਕਮਾਈ ਦੇ ਮਾਮਲੇ ’ਚ 6ਵੀਂ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਬਣ ਗਈ ਹੈ।

‘ਕੈਰੀ ਆਨ ਜੱਟਾ 3’ ਨੇ 4 ਦਿਨਾਂ ਅੰਦਰ ਫ਼ਿਲਮ ‘ਚਾਰ ਸਾਹਿਬਜ਼ਾਦੇ’ ਨੂੰ ਪਛਾੜ ਦਿੱਤਾ ਹੈ। ‘ਚਾਰ ਸਾਹਿਬਜ਼ਾਦੇ’ ਫ਼ਿਲਮ ਨੇ 46.34 ਕਰੋੜ ਰੁਪਏ ਦੀ ਲਾਈਫਟਾਈਮ ਕਲੈਕਸ਼ਨ ਕੀਤੀ ਸੀ, ਜਿਸ ਦਾ ਰਿਕਾਰਡ ‘ਕੈਰੀ ਆਨ ਜੱਟਾ 3’ ਨੇ ਪਹਿਲੇ ਵੀਕੈਂਡ ’ਤੇ ਹੀ ਤੋੜ ਦਿੱਤਾ ਹੈ। ‘ਕੈਰੀ ਆਨ ਜੱਟਾ 3’ ਫ਼ਿਲਮ ਨੇ ਪਹਿਲੇ ਦਿਨ 10.12 ਕਰੋੜ, ਦੂਜੇ ਦਿਨ 10.72 ਕਰੋੜ, ਤੀਜੇ ਦਿਨ 12.32 ਕਰੋੜ ਤੇ ਚੌਥੇ ਦਿਨ 13.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

 

Facebook Comments

Trending