Connect with us

ਪੰਜਾਬੀ

29ਵਾਂ ਲੋਹੜੀ ਮੇਲਾ ਅਤੇ ਮੁਫ਼ਤ ਡਾਕਟਰੀ ਕੈਂਪ 8 ਨੂੰ

Published

on

29th Lohri Mela and Free Medical Camp 8

ਲੁਧਿਆਣਾ : ਐਸ.ਪੀ.ਐਸ. ਹਸਪਤਾਲ ਲੁਧਿਆਣਾ ਅਤੇ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੰਸਥਾ ਵਲੋਂ ਮਿਲ ਕੇ 8 ਜਨਵਰੀ ਨੂੰ 29ਵਾਂ ਲੋਹੜੀ ਮੇਲਾ ਤੇ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।

ਸੰਸਥਾ ਦੇ ਮੁੱਖ ਪ੍ਰਬੰਧਕ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਉਕਤ ਸਮਾਗਮ ਐਸ.ਪੀ.ਐਸ. ਹਸਪਤਾਲ ਦੇ ਮੈੱਡ ਸੈਂਟਰ ਪੱਖੋਵਾਲ ਰੋਡ ਵਿਖੇ ਸੈਂਟਰ ਦੇ ਸੀ.ਓ. ਡਾ ਕੰਵਲਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

ਸਮਾਗਮ ਦਾ ਉਦਘਾਟਨ ਹਰਮਨਜੀਤ ਸਿੰਘ ਨਵਯੁੱਗ ਵਾਲੇ ਕਰਨਗੇ, ਜਦਕਿ ਇਸ ਮੌਕੇ ਇੰਜੀਨੀਅਰ ਮਹਿਲ ਗਿੱਲ ਅਤੇ ਹਰਵੀਰ ਕੌਰ ਗਿੱਲ 21 ਲੜਕੀਆਂ ਨੂੰ ਲੋਹੜੀ ਦੇਣਗੇ। ਉਕਤ ਸੰਸਥਾਵਾਂ ਵਲੋਂ ਅੱਜ ਸਮਾਗਮ ਦਾ ਕਾਰਡ ਜਾਰੀ ਕੀਤਾ ਗਿਆ।

Facebook Comments

Trending