Connect with us

ਅਪਰਾਧ

ਫੋਨ ਤੇ ਜਵਾਈ ਦੀ ਆਵਾਜ਼ ਕੱਢ ਕੇ ਬਜ਼ੁਰਗ ਵਿਅਕਤੀ ਕੋਲੋਂ ਕਰਵਾਏ ਸਾਢੇ 26 ਲੱਖ ਟਰਾਂਸਫਰ

Published

on

26 lakh transfers made by an elderly person by making son-in-law's voice on the phone

ਲੁਧਿਆਣਾ: ਫੋਨ ਉੱਪਰ ਖ਼ੁਦ ਨੂੰ ਬਜ਼ੁਰਗ ਵਿਅਕਤੀ ਦਾ ਜਵਾਈ ਦੱਸਣ ਵਾਲੇ ਨੌਸਰਬਾਜ਼ ਨੇ ਬਜ਼ੁਰਗ ਵਿਅਕਤੀ ਕੋਲੋਂ 26 ਲੱਖ 50 ਹਜ਼ਾਰ ਰੁਪਏ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਕੁਝ ਦਿਨਾਂ ਬਾਅਦ ਬਜ਼ੁਰਗ ਵਿਅਕਤੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਜਵਾਈ ਨੇ ਪੈਸੇ ਨਹੀਂ ਸਨ ਮੰਗਵਾਏ। ਨੌਸਰਬਾਜ਼ ਗਿਰੋਹ ਨੇ ਬਜ਼ੁਰਗ ਨਾਲ ਧੋਖਾਧੜੀ ਕਰ ਕੇ ਉਨ੍ਹਾਂ ਕੋਲੋਂ ਸਾਢੇ 26 ਲੱਖ ਟਰਾਂਸਫਰ ਕਰਵਾਏ ਸਨ।

ਇਸ ਮਾਮਲੇ ਸਬੰਧੀ ਵਿਕਾਸ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਬਜ਼ੁਰਗ ਰਮੇਸ਼ ਸੱਗੜ ਦੇ ਪੁੱਤਰ ਵਕੀਲ ਵਿਪਨ ਸੱਗੜ ਦੀ ਸ਼ਿਕਾਇਤ ਉੱਪਰ ਥਾਣਾ ਦੁੱਗਰੀ ਦੀ ਪੁਲਿਸ ਨੌਸਰਬਾਜ਼ੀ ਕਰਨ ਵਾਲੇ ਪੂਰੇ ਗਿਰੋਹ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਜਾਂਚ ਅਧਿਕਾਰੀ ਇੰਸਪੈਕਟਰ ਗਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਸਾਮ ਦੇ ਰਹਿਣ ਵਾਲੇ ਬਿਸ਼ਾ ਮੰਡਲ ,ਮਨੀਪੁਰ ਦੇ ਵਾਸੀ ਹੁਸਨਾਰਾ ਇਮਤਿਆਜ਼ ਅੰਸਾਰੀ ,ਭੋਪਾਲ ਦੇ ਰਹਿਣ ਵਾਲੇ ਪੰਕਜ ਖੁਸ਼ਵਾਹਾ ,ਮਨੀਪੁਰ ਦੇ ਵਾਸੀ ਡਬਲਾਊ ,ਵਿਕਾਸ ,,ਪੱਟੀ ਮਲਾਰ ਦੇ ਵਾਸੀ ਦਸ਼ਰਥ ਮੰਡਲ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਰਹਿਣ ਵਾਲੀ ਮੀਰਾ ਦੇਵੀ ਦੇ ਖ਼ਿਲਾਫ਼ ਧੋਖਾਧੜੀ,ਅਪਰਾਧਕ ਸਾਜ਼ਿਸ਼ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਵਕੀਲ ਵਿਪਰ ਸੱਗੜ ਨੇ ਦੱਸਿਆ ਉਨ੍ਹਾਂ ਦੇ ਪਿਤਾ ਰਮੇਸ਼ ਸੱਘੜ (77)18 ਅਪ੍ਰੈਲ ਨੂੰ ਘਰ ਵਿਚ ਮੌਜੂਦ ਸਨ । ਇਸ ਦੌਰਾਨ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਬਜ਼ੁਰਗ ਰਮੇਸ਼ ਕੁਮਾਰ ਨੂੰ ਗੱਲਾਂ ਵਿੱਚ ਲਗਾ ਕੇ ਇਹ ਯਕੀਨ ਦਿਵਾ ਦਿੱਤਾ ਕਿ ਉਹ ਉਨ੍ਹਾਂ ਦਾ ਜਵਾਈ ਬੋਲ ਰਿਹਾ ਹੈ । ਨੌਸਰਬਾਜ਼ ਨੇ ਬੜੀ ਹੀ ਚਤੁਰਾਈ ਨਾਲ ਆਪਣੇ ਦੋਸਤ ਦੀ ਮਦਦ ਕਰਨ ਦੀ ਗੱਲ ਆਖ ਕੇ ਬਜ਼ੁਰਗ ਰਮੇਸ਼ ਸੱਗੜ ਕੋਲੋ ਖ਼ਾਤੇ ਵਿਚ ਸਾਢੇ 26 ਲੱਖ ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਈ ।

Facebook Comments

Trending