Connect with us

ਅਪਰਾਧ

ਰੇਲਵੇ ਦੇ ਕਵਾਟਰ ਦੇ ਵਿਹੜੇ ‘ਚ ਖੜ੍ਹਾ ਸਕੂਟਰ ਤੇ ਅਲਮਾਰੀ ‘ਚ ਪਈ 10 ਹਜ਼ਾਰ ਦੀ ਨਕਦੀ ਚੋਰੀ

Published

on

10,000 cash stolen from scooter and cupboard parked in railway quarters

ਲੁਧਿਆਣਾ : ਰੇਲਵੇ ਕਲੋਨੀ ਨੰਬਰ 10 ਵਿੱਚ ਪੈਂਦੇ ਟੈਕਨੀਸ਼ੀਅਨ ਸੁਰੇਸ਼ ਕੁਮਾਰ ਦੇ ਕੁਆਰਟਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਵਿਹੜੇ ਵਿੱਚ ਖੜ੍ਹਾ ਐਕਟਿਵਾ ਸਕੂਟਰ ਤੇ ਅਲਮਾਰੀ ਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ । ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਕੁਆਰਟਰ ਨੰਬਰ 248 ਏ ਦੇ ਵਾਸੀ ਸੁਰੇਸ਼ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ਼ ਐੱਫ ਆਈ ਆਰ ਦਰਜ ਕਰ ਲਈ ਹੈ ।

ਜਾਣਕਾਰੀ ਦਿੰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕਵਾਟਰ ਨੂੰ ਤਾਲਾ ਲਗਾ ਕੇ ਪਰਿਵਾਰ ਸਮੇਤ ਜੱਦੀ ਪਿੰਡ ਗਿਆ ਹੋਇਆ ਸੀ। ਕੁਆਰਟਰ ਅੰਦਰ ਦਾਖਲ ਹੋਣ ‘ਤੇ ਪਤਾ ਲੱਗਾ ਕਿ ਵਿਹੜੇ ਵਿੱਚ ਖੜ੍ਹਾ ਸਕੂਟਰ ਗਾਇਬ ਸੀ। ਕਮਰੇ ਦੇ ਅੰਦਰ ਜਾਣ ਤੇ ਸੁਰੇਸ਼ ਨੇ ਦੇਖਿਆ ਕਿ ਅਲਮਾਰੀ ਵੀ ਖੁੱਲ੍ਹੀ ਪਈ ਸੀ ਅਤੇ ਅਲਮਾਰੀ ‘ਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ । ਸੁਰੇਸ਼ ਨੇ ਇਸ ਮਾਮਲੇ ਸਬੰਧੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।

Facebook Comments

Trending