ਅਪਰਾਧ
ਧੋਖੇ ਨਾਲ ਯੂਆਈਡੀ ਨੰਬਰ ਲੈ ਕੇ ਬਜ਼ੁਰਗ ਦੇ ਖਾਤੇ ਚੋਂ ਕਢਵਾਈ 24 ਹਜ਼ਾਰ ਦੀ ਨਕਦੀ
Published
3 years agoon

ਲੁਧਿਆਣਾ : ਐਸਬੀਆਈ ਬੈਂਕ ਦੇ ਮੁਲਾਜ਼ਮ ਦੱਸਣ ਵਾਲੇ ਕੁਝ ਵਿਅਕਤੀਆਂ ਨੇ ਧੋਖੇ ਨਾਲ ਬਜ਼ੁਰਗ ਦੇ ਨਵੇਂ ਬਣੇ ਕਰੈਡਿਟ ਕਾਰਡ ਦਾ ਯੂਆਈਡੀ ਨੰਬਰ ਲੈ ਲਿਆ । ਬਜ਼ੁਰਗ ਨੇ ਜਿਸ ਤਰ੍ਹਾਂ ਹੀ ਮੁਲਜ਼ਮਾਂ ਨੂੰ ਯੂਆਈਡੀ ਨੰਬਰ ਸਬੰਧੀ ਜਾਣਕਾਰੀ ਦਿੱਤੀ ਤਾਂ ਉਸ ਦੇ ਖਾਤੇ ਚੋਂ 24 ਹਜ਼ਾਰ ਰੁਪਏ ਦੀ ਨਕਦੀ ਨਿਕਲ ਗਈ । ਇਸ ਮਾਮਲੇ ਵਿਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਮੁਰਾਦਾਬਾਦ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮਹਿਰਾਜ ਜਹਾਨ ,ਰਾਹੁਲ ਕੁਮਾਰ ਅਤੇ ਉੱਤਮ ਨਗਰ ਨਵੀਂ ਦਿੱਲੀ ਦੇ ਵਾਸੀ ਰਾਕੇਸ਼ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।
ਥਾਣਾ ਲਾਡੋਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਿੰਡ ਹੰਬੜਾਂ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ ਬੀ ਆਈ ਬੈਂਕ ਕੋਲੋਂ ਨਵਾਂ ਕ੍ਰੈਡਿਟ ਕਾਰਡ ਲਿਆ ਸੀ । 9 ਮਾਰਚ 2021 ਨੂੰ ਅਲੱਗ ਅਲੱਗ ਨੰਬਰਾਂ ਤੋਂ ਮੁਲਜ਼ਮਾਂ ਦੇ ਫ਼ੋਨ ਆਏ ਤੇ ਆਪਣੇ ਆਪ ਨੂੰ ਐਸਬੀਆਈ ਬੈਂਕ ਦੇ ਮੁਲਾਜ਼ਮ ਦੱਸਣ ਵਾਲੇ ਮੁਲਜ਼ਮਾਂ ਨੇ ਕ੍ਰੈਡਿਟ ਕਾਰਡ ਨੂੰ ਐਕਟੀਵੇਟ ਕਰਨ ਦਾ ਤਰੀਕਾ ਦੱਸਿਆ ।
ਮੁਲਜ਼ਮਾਂ ਚੋਂ ਇਕ ਨੇ ਆਖਿਆ ਕਿ ਜਿਸ ਤਰ੍ਹਾਂ ਹੀ ਉਨ੍ਹਾਂ ਨੂੰ ਯੂਆਈਡੀ ਨੰਬਰ ਆਏ ਉਹ ਜਾਣਕਾਰੀ ਦੇ ਦੇਣ । ਚਰਨਜੀਤ ਸਿੰਘ ਨੇ ਯੂਆਈਡੀ ਨੰਬਰ ਸਬੰਧੀ ਜਿਸ ਤਰ੍ਹਾਂ ਹੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੇ ਖਾਤੇ ਚੋਂ 24 ਹਜ਼ਾਰ ਰੁਪਏ ਦੀ ਨਕਦੀ ਨਿਕਲ ਗਈ ।ਕਈ ਮਹੀਨਿਆਂ ਦੀ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਿਸ ਨੇ ਚਰਨਜੀਤ ਸਿੰਘ ਦੇ ਬਿਆਨ ਉੱਪਰ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ