Connect with us

ਅਪਰਾਧ

ਚੋਰਾਂ ਨੇ ਫੈਕਟਰੀ ‘ਚੋ ਮੋਟਰਾਂ ਅਤੇ ਲੋਹੇ ਦਾ ਸਾਮਾਨ ਕੀਤਾ ਚੋਰੀ

Published

on

The thieves stole motors and iron goods from the factory

ਲੁਧਿਆਣਾ  :  ਛੱਤ ਤੋਂ ਫੈਕਟਰੀ ਅੰਦਰ ਦਾਖਲ ਹੋਏ ਚੋਰਾਂ ਨੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ । ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਸੁਖਦੇਵ ਨਗਰ ਲੁਹਾਰਾਂ ਰੋਡ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਦੇ ਬਿਆਨ ਉਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਨਗਰ ਇਲਾਕੇ ਵਿਚ ਉਨ੍ਹਾਂ ਦੀ ਇੰਦਰ ਹਾਡਰੋਲਿਕ ਵਰਕ ਨਾਮ ਦੀ ਫੈਕਟਰੀ ਹੈ । ਅਗਲੇ ਦਿਨ ਸਵੇਰੇ ਜਦ ਭੁਪਿੰਦਰ ਸਿੰਘ ਫੈਕਟਰੀ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ । ਚੈੱਕ ਕਰਨ ਤੇ ਪਤਾ ਲੱਗਾ ਕਿ ਫੈਕਟਰੀ ਚੋਂ ਤਿੰਨ ਡਰਿੱਲ ਮਸ਼ੀਨਾਂ, ਦੋ ਗਰਾਈਂਡਰ ,ਤਿੱਨ ਮੋਟਰਾਂ ,ਤਿੰਨ ਮਗਰੋਲ ,ਲੋਹੇ ਦਾ ਸਾਮਾਨ ਅਤੇ ਕੁਝ ਇਲੈਕਟ੍ਰੀਕਲ ਤਾਰਾਂ ਚੋਰੀ ਹੋ ਝੁੱਗੀਆਂ ਸਨ

Facebook Comments

Trending