Connect with us

ਅਪਰਾਧ

ਵੱਡੇ ਪੁਲਸ ਅਫ਼ਸਰਾਂ ਦੇ ਨਾਂ ‘ਤੇ ਠੱ/ਗੇ 11.45 ਲੱਖ, 2 ਦੋਸ਼ੀ ਗ੍ਰਿ.ਫ਼.ਤਾ.ਰ

Published

on

11.45 lakh in the name of senior police officers, 2 accused arrested

ਲੁਧਿਆਣਾ : ਲੁਧਿਆਣਾ ‘ਚ ਤਾਇਨਾਤ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦਾ ਨਾਂ ਇਸਤੇਮਾਲ ਕਰਕੇ 2 ਲੋਕਾਂ ਨੇ ਇਕ ਵਿਅਕਤੀ ਨੂੰ ਡਰਾ-ਧਮਕਾ ਕੇ ਉਸ ਕੋਲੋਂ 11.45 ਲੱਖ ਰੁਪਏ ਠੱਗ ਲਏ। ਜਦੋਂ ਵਿਅਕਤੀ ਅਸਲੀ ਡੀ. ਐੱਸ. ਪੀ. ਕੋਲ ਪੁੱਜਿਆ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਫਿਰ ਅਸਲੀ ਡੀ. ਐੱਸ. ਪੀ. ਨੇ ਨਕਲੀ ਦੋਸ਼ੀਆਂ ‘ਤੇ ਕੇਸ ਦਰਜ ਕੀਤਾ। ਦੋਸ਼ੀਆਂ ਦੀ ਪਛਾਣ ਜਨਤਾ ਨਗਰ ਦੇ ਰਹਿਣ ਵਾਲੇ ਗੋਪੀਚੰਦ ਅਤੇ ਕੋਟਮੰਗਲ ਸਿੰਘ ਦੇ ਰਹਿਣ ਵਾਲੇ ਅਮਰੀਕ ਸਿੰਘ ਵੱਜੋਂ ਹੋਈ ਹੈ।

ਦੋਸ਼ੀਆਂ ਨੇ ਏ. ਸੀ. ਪੀ. ਸੰਦੀਪ ਵਡੇਰਾ ਅਤੇ ਡੀ. ਐੱਸ. ਪੀ. ਦਵਿੰਦਰ ਚੌਧਰੀ ਦਾ ਨਾਂ ਇਸਤੇਮਾਲ ਕੀਤਾ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸ਼ਿਮਲਾਪੁਰੀ ਦੇ ਰਹਿਣ ਵਾਲੇ ਭਾਨੂ ਪ੍ਰਤਾਪ ਸਿੰਘ ਦੀ ਸ਼ਿਕਾਇਤ ‘ਤੇ ਹੋਈ ਹੈ। ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਪੀ. ਐੱਨ. ਬੀ. ਬੈਂਕ ‘ਚ ਖ਼ਾਤਾ ਖੁੱਲ੍ਹਵਾ ਕੇ ਉਕਤ ਦੋਸ਼ੀਆਂ ਨੇ ਉਸ ‘ਚ 97 ਲੱਖ ਰੁਪਏ ਜਮ੍ਹਾਂ ਹੋਏ ਦਿਖਾ ਦਿੱਤੇ। ਫਿਰ ਦੋਸ਼ੀਆਂ ਨੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਨਾਂ ‘ਤੇ ਉਸ ਨੂ ਈਮੇਲ ਅਤੇ ਕਾਲ ਕਰਕੇ ਧਮਕਾ ਕੇ ਉਸ ਕੋਲੋਂ 11.45 ਲੱਖ ਰੁਪਏ ਹਾਸਲ ਕਰ ਲਏ।

Facebook Comments

Trending