ਪੰਜਾਬੀ

ਯੁਵਾ ਯੂਨੀਸੈੱਫ ਵੱਲੋਂ ਸੰਵਿਧਾਨ ਸਾਖਰਤਾ ਸਬੰਧੀ ਦੋ ਰੋਜ਼ਾ ਵਰਕਸ਼ਾਪ ਆਰੰਭ

Published

on

ਲੁਧਿਆਣਾ :  ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ਸ਼੍ਰੀ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਨੀਸੈੱਫ ਅਤੇ ਕਮਿਊਨਿਟੀ ਯੂਥ ਕਲੈਕਟਿਵ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੈਕਬ ਆਡੀਟੋਰੀਅਮ ਵਿਖੇ ਦੋ ਰੋਜ਼ਾ ਸੰਵਿਧਾਨਕ ਜਾਗਰੂਕਤਾ ਵਰਕਸ਼ਾਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ।

ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਭਾਗ ਲੈ ਰਹੇ ਹਨ। ਉਦਘਾਟਨੀ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੁਹਿਮਾਨ ਵਿਧਾਇਕ ਬਾਘਾ ਪੁਰਾਣਾ ਸ਼੍ਰੀ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸੰਵਿਧਾਨਕ ਜਾਗਰੂਕਤਾ ਹਰੇਕ ਨਾਗਰਿਕ ਦੀ ਅਹਿਮ ਜ਼ਰੂਰਤ ਹੈ।

ਨੌਜਵਾਨ ਆਗੂ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰ ਵਿੱਚ ਤਰਜੀਹੀ ਆਧਾਰ ਤੇ ਆਮ ਲੋਕਾਂ ਤੱਕ ਅਜਿਹਾ ਸੰਦੇਸ਼ ਪਹੁੰਚਾਉਣ ਤਾਂ ਜੋ ਸਮਾਜ ਦੇ ਵਿਰਵੇ ਵਰਗਾਂ ਨੂੰ ਵੀ ਸਾਖਰ ਕੀਤਾ ਜਾ ਸਕੇ।

ਇਸ ਮੌਕੇ ਡਾ. ਮਲਕੀਤ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਲੁਧਿਆਣਾ ਨੇ ਇਸ ਦੋ ਰੋਜ਼ਾ ਪ੍ਰੋਗਰਾਮ ਦੇ ਏਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਨੌਜਵਾਨ ਸੰਵਿਧਾਨਕ ਸਾਖਰਤਾ ਲਈ ਆਪੋ ਆਪਣੇ ਖੇਤਰਾਂ ਵਿੱਚ ਹੋਰ ਲੋਕਾਂ ਨੂੰ ਵੀ ਵੱਖ ਵੱਖ ਤਰੀਕਿਆਂ ਜਿਸ ਵਿੱਚ ਨੁੱਕੜ ਨਾਟਕ, ਆਮ ਸਭਾਵਾਂ, ਵਾਦ ਵਿਵਾਦ ਆਦਿ ਸ਼ਾਮਲ ਹਨ, ਰਾਹੀਂ ਜਾਗਰੂਕ ਕਰਨਗੇ।

ਯੂਨੀਸੈੱਫ ਦੇ ਪ੍ਰਤੀਨਿਧ ਤ੍ਰਿਪਤ ਕੌਰ ਅਤੇ ਗਵਰਨੈਂਸ ਫੈਲੋ, ਪੰਜਾਬ ਸਰਕਾਰ ਸ਼ਿਪਰਾ ਨੇ ਇਸ ਵਰਕਸ਼ਾਪ ਦੇ ਵੱਖ ਵੱਖ ਸ਼ੈਸ਼ਨਾਂ ਬਾਬਤ ਦੱਸਿਆ ਕਿ ਆਡੀਓ ਵਿਜ਼ੂਅਲ ਸਾਧਨਾਂ, ਗਰੁੱਪ ਡਿਸਕਸ਼ਨ, ਮੌਕ ਸ਼ੈਸ਼ਨਾਂ, ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੇ ਲੈਕਚਰਾਂ ਰਾਹੀਂ ਇਨ੍ਹਾਂ ਭਾਗੀਦਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਉਪਰੰਤ ਸਮੂਹ ਭਾਗੀਦਾਰ ਅੱਗੇ 30 ਲੋਕਾਂ ਨੂੰ ਟ੍ਰੇਨਿੰਗ ਦੇਣਗੇ ਜਿਸ ਅਨੁਸਾਰ ਟੀਚਿਆਂ ਦੀ ਪ੍ਰਾਪਤੀ ਕੀਤੀ ਜਾ ਸਕੇਗੀ।

 

Facebook Comments

Trending

Copyright © 2020 Ludhiana Live Media - All Rights Reserved.