Connect with us

ਅਪਰਾਧ

ਸ਼ੱਕੀ ਹਾਲਾਤ ‘ਚ ਗਾਇਬ ਹੋਈ ਨੌਜਵਾਨ ਲੜਕੀ

Published

on

Young girl disappears under suspicious circumstances

ਲੁਧਿਆਣਾ : ਮਹਾਨਗਰ ਦੇ ਥਾਣਾ ਜਮਾਲਪੁਰ ਅਧੀਨ ਮੁੰਡੀਆਂ ਕਲਾਂ ਇਲਾਕੇ ਵਿਚ ਰਹਿਣ ਵਾਲੇ ਪਰਿਵਾਰ ਦੀ ਨੌਜਵਾਨ ਲੜਕੀ ਸ਼ੱਕੀ ਹਾਲਾਤ ਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨ ਉਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਰੀਬ ਵੀਹ ਸਾਲ ਦੀ ਨੌਜਵਾਨ ਬੇਟੀ ਮੰਗਲਵਾਰ ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ। ਸ਼ੁਰੂਆਤੀ ਪੱਧਰ ਤੇ ਉਨ੍ਹਾਂ ਆਂਢ ਗੁਆਂਢ ਅਤੇ ਰਿਸ਼ਤੇਦਾਰੀ ਵਿੱਚ ਲੜਕੀ ਦੀ ਭਾਲ ਕੀਤੀ ਪਰ ਕੋਈ ਸੁਰਾਗ ਹੱਥ ਨਾ ਲੱਗਾ।

ਕਾਫੀ ਭੱਜ ਦੌੜ ਦੇ ਬਾਵਜੂਦ ਲੜਕੀ ਬਾਰੇ ਕੋਈ ਜਾਣਕਾਰੀ ਨਾ ਮਿਲੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾਉਂਦੇ ਹੋਏ ਖ਼ਦਸ਼ਾ ਜ਼ਾਹਰ ਕੀਤਾ ਕਿ ਕਿਸੇ ਨੇ ਉਸ ਦੀ ਨੌਜਵਾਨ ਬੇਟੀ ਨੂੰ ਨਿੱਜੀ ਸੁਆਰਥ ਲਈ ਅਗਵਾ ਕਰ ਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।

Facebook Comments

Trending