Connect with us

ਪੰਜਾਬ ਨਿਊਜ਼

‘ਫੋਨ ਵਾਪਿਸ ਮੋੜਨ ‘ਤੇ ਮਿਲਣਗੇ 51,000 ਰੁ, ਸੜਕ ਹਾਦਸੇ ‘ਚ ਮਰੇ ਬੰਦੇ ਦੇ ਭਰਾ ਨੇ ਦਿੱਤਾ ਆਫ਼ਰ

Published

on

You will get 51,000 rupees for returning the phone, the brother of the man who died in the road accident gave an offer.

ਲੁਧਿਆਣਾ : ਕੁਝ ਦਿਨ ਪਹਿਲਾਂ ਮੋਹਾਲੀ ਦੇ ਰਹਿਣ ਵਾਲੇ ਅਮਿੰਦਰਪਾਲ ਸਿੰਘ ਨਾਮ ਦੇ ਵਿਅਕਤੀ ਦੀ ਲੁਧਿਆਣਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਦਸੇ ਵਾਲੀ ਥਾਂ ਤੋਂ ਕਾਫੀ ਲੋਕ ਇਕੱਠੇ ਹੋ ਗਏ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਇੱਕ ਚੋਰ ਨੇ ਸਰਦਾਰ ਅਮਿੰਦਰਪਾਲ ਸਿੰਘ ਦਾ ਫੋਨ ਚੋਰੀ ਕਰ ਲਿਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਨੇ ਲੁਧਿਆਣਾ ਸੜਕ ਹਾਦਸੇ ‘ਚ ਤੜਫਦੇ ਅਮਿੰਦਰਪਾਲ ਸਿੰਘ ਨੂੰ ਬਚਾਉਣ ਦੀ ਥਾਂ ਉਸ ਦਾ ਮੋਬਾਇਲ ਚੋਰੀ ਕਰ ਲਿਆ। ਹੁਣ ਕੈਨੇਡਾ ‘ਚ ਰਹਿੰਦੇ ਮ੍ਰਿਤਕ ਦੇ ਭਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਸਨੇ ਚੋਰ ਨੂੰ ਅਪੀਲ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਕਿ ਜਿਸ ਨੇ ਵੀ ਉਹਨਾਂ ਦੇ ਮ੍ਰਿਤਕ ਭਰਾ ਦਾ ਫੋਨ ਚੋਰੀ ਕੀਤਾ ਹੈ ਉਨ੍ਹਾਂ ਨੂੰ 51 ਹਜ਼ਾਰ ਰੁਪਏ ਦੇਣਗੇ।

Facebook Comments

Trending