ਪੰਜਾਬ ਨਿਊਜ਼

ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਬਗੈਰ ਵੀਜ਼ਾ-ਪਾਸਪੋਰਟ ਨਹੀਂ ਜਾ ਸਕਦੇ, ਫੜ੍ਹੇ ਜਾਣ ‘ਤੇ ਸਿੱਧੀ ਜੇਲ੍ਹ

Published

on

ਤੁਸੀਂ ਚਾਹੇ ਕਿਸੇ ਵੀ ਹੋਰ ਦੇਸ਼ ਵਿੱਚ ਚਲੇ ਜਾਓ, ਵੀਜ਼ਾ-ਪਾਸਪੋਰਟ ਤੋਂ ਬਿਨਾਂ ਐਂਟਰੀ ਨਹੀਂ ਮਿਲਦੀ। ਆਮ ਤੌਰ ‘ਤੇ ਦੇਸ਼ ਵਿੱਚ ਯਾਤਰਾ ਕਰਦੇ ਸਮੇਂ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਪਰ ਤੁਹਾਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਭਾਰਤ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਹੈ ਜਿੱਥੇ ਜਾਣ, ਟ੍ਰੇਨ ਫੜਨ ਜਾਂ ਯਾਤਰਾ ਕਰਨ ਲਈ ਵੀਜ਼ਾ ਤੇ ਪਾਸਪੋਰਟ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਅਜਿਹਾ ਕਿਹੜਾ ਰੇਲਵੇ ਸਟੇਸ਼ਨ ਹੈ…

ਅਸੀਂ ਜਿਸ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਇਸ ਦਾ ਨਾਂ ਅਟਾਰੀ ਰੇਲਵੇ ਸਟੇਸ਼ਨ ਹੈ। ਇੱਥੋਂ ਗੁਆਂਢੀ ਮੁਲਕ ਪਾਕਿਸਤਾਨ ਤੱਕ ਰੇਲਾਂ ਚੱਲਦੀਆਂ ਹਨ। ਇਹੀ ਕਾਰਨ ਹੈ ਕਿ ਦੇਸ਼ ਦਾ ਇਹ ਇਕਲੌਤਾ ਰੇਲਵੇ ਸਟੇਸ਼ਨ ਹੈ ਜਿੱਥੇ ਪਾਸਪੋਰਟ ਤੇ ਵੀਜ਼ਾ ਦੋਵਾਂ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਤੋਂ ਬਿਨਾਂ ਇੱਥੇ ਫੜੇ ਜਾਂਦੇ ਹੋ, ਤਾਂ ਤੁਸੀਂ ਸਿੱਧੇ ਜੇਲ੍ਹ ਜਾ ਸਕਦੇ ਹੋ। ਇਹ ਮੁੱਦਾ ਭਾਰਤ-ਪਾਕਿਸਤਾਨ ਯਾਤਰਾ ਨਾਲ ਜੁੜਿਆ ਹੋਇਆ ਹੈ

ਅਟਾਰੀ ਰੇਲਵੇ ਸਟੇਸ਼ਨ ‘ਤੇ ਬਿਨਾਂ ਵੀਜ਼ਾ ਤੇ ਪਾਸਪੋਰਟ ਤੋਂ ਫੜੇ ਜਾਣ ‘ਤੇ 14 ਫਾਰਨ ਐਕਟ ਯਾਨੀ ਅੰਤਰਰਾਸ਼ਟਰੀ ਖੇਤਰ ‘ਚ ਬਿਨਾਂ ਵੀਜ਼ੇ ਦੇ ਫੜੇ ਜਾਣ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਫੜੇ ਜਾਣ ਤੋਂ ਬਾਅਦ ਜ਼ਮਾਨਤ ਮਿਲਣ ਵਿੱਚ ਵੀ ਕਈ ਸਾਲ ਲੱਗ ਜਾਂਦੇ ਹਨ। ਦਿੱਲੀ ਜਾਂ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਲਾਹੌਰ ਜਾਣ ਵਾਲੀਆਂ ਰੇਲ ਗੱਡੀਆਂ ਅਟਾਰੀ ਸਟੇਸ਼ਨ ਤੋਂ ਹੀ ਲੰਘਦੀਆਂ ਹਨ।

ਦੋਵਾਂ ਦੇਸ਼ਾਂ ਦਰਮਿਆਨ ਨਾਗਰਿਕਾਂ ਲਈ ਸਮੇਂ-ਸਮੇਂ ‘ਤੇ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਰਹੀਆਂ ਹਨ। ਸਮਝੌਤਾ ਐਕਸਪ੍ਰੈਸ ਵੀ ਇਨ੍ਹਾਂ ਵਿੱਚੋਂ ਇੱਕ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ‘ਚ ਪਾਕਿਸਤਾਨ ਨਾਲ ਵਿਗੜਦੇ ਸਬੰਧਾਂ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਇਸ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਹਨ। ਖੁਫੀਆ ਏਜੰਸੀ ਦੀ ਅੱਖ ਚੌਵੀ ਘੰਟੇ ਰਹਿੰਦੀ ਹੈ। ਇਸ ਸਟੇਸ਼ਨ ‘ਤੇ ਪੋਰਟਰਾਂ ਦੀ ਇਜਾਜ਼ਤ ਨਹੀਂ। ਇਸ ਰੇਲਵੇ ਸਟੇਸ਼ਨ ‘ਤੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।

Facebook Comments

Trending

Copyright © 2020 Ludhiana Live Media - All Rights Reserved.