ਪੰਜਾਬੀ

ਸਪਰਿੰਗ ਡੇਲ ਪਬਲਿਕ ਸਕੂਲ ‘ਚ ਮਨਾਇਆ ਯੋਗ ਦਿਵਸ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਹਮੇਸ਼ਾ ਯੋਗ ਸਾਧਨਾ ਅਤੇ ਯੋਗਿਕ ਕਿਰਿਆਵਾਂ ਦਾ ਸੰਚਾਲਕ ਰਿਹਾ ਹੈ। ਇਸੇ ਹੀ ਸੰਬੰਧ ਵਿੱਚ ਸਕੂਲ ਦੁਆਰਾ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ-ਆਪਣੇ ਘਰਾਂ ਵਿੱਚ ਰਹਿ ਕੇ ਯੋਗ ਕਿਰਿਆਵਾਂ ਨੂੰ ਕਰਦੇ ਹੋਏ ਰੋਗ-ਮੁਕਤ ਹੋਣ ਲਈ ਪ੍ਰੇਰਿਆ।

ਇਸ ਦੌਰਾਨ ਬੱਚਿਆਂ ਨੇ ਯੋਗ ਸਾਧਨਾ ਅਤੇ ਯੋਗ ਆਸਣਾਂ ਨੂੰ ਕਰਕੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਭੇਜੀਆਂ ਜਿਹਨਾਂ ਵਿੱਚ ਬੱਚਿਆਂ ਨੇ ਯੋਗ ਆਸਣਾਂ ਨੂੰ ਕਰਦੇ ਹੋਏ ਲੋਕਾਂ ਅਤੇ ਸਮਾਜ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਆ।

ਸਕੂਲ ਦੇ ਚੇਅਰਪਰਸਨਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਆਪਣੇ ਸ਼ੁੱਭ ਸੰਦੇਸ਼ ਵਿੱਚ ਸਭ ਨੂੰ ਸੰਬੋਧਿਤ ਕਰਦੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰੋਗ-ਮੁਕਤ ਸਰੀਰ ਸਭ ਤੋਂ ਵੱਡਾ ਅਨਮੋਲ ਧਨ ਹੈ ਸੋ ਸਾਨੂੰ ਆਪਣੀ ਤੰਦਰੁਸਤੀ ਲਈ ਯੋਗ ਕਿਿਰਆਵਾਂ ਅਤੇ ਯੋਗ ਆਸਣਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਖ਼ੁਸ਼ਹਾਲ ਜੀਵਨ ਜੀਅ ਸਕੀਏ।

ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੋ ਕਰੇਗਾ ਯੋਗ, ਉਹ ਰਹੇਗਾ ਨਿਰੋਗ। ਇਸ ਲਈ ਸਾਨੂੰ ਸਭ ਨੂੰ ਯੋਗ ਸਾਧਨਾ ਅਤੇ ਯੋਗਿਕ ਕਿਰਿਆਵਾਂ ਨੂੰ ਆਪਣੇ ਜੀਵਨ ਵਿੱਚ ਪ੍ਰਯੋਗ ਵਿੱਚ ਲਿਆ ਕਿ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ।

Facebook Comments

Trending

Copyright © 2020 Ludhiana Live Media - All Rights Reserved.