Connect with us

ਪੰਜਾਬ ਨਿਊਜ਼

ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ

Published

on

Yellow Alert in Punjab, know the weather conditions of Punjab for next 48 hours

ਲੁਧਿਆਣਾ :  ਪਹਾੜੀ ਖੇਤਰਾਂ ’ਚ ਭਾਰੀ ਬਰਫ਼ਬਾਰੀ ਹੋਣ ਕਾਰਨ ਪੰਜਾਬ ’ਚ ਮੌਸਮ ’ਚ ਤਬਦੀਲੀ ਹੋਣ ਕਰਕੇ ਠੰਡ ਵੱਧਣ ਲੱਗੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ 7 ਤੋਂ 10 ਡਿਗਰੀ ਰਿਹਾ ਹੈ ਜਦਕਿ ਸੂਬੇ ’ਚ ਸਭ ਤੋਂ ਠੰਡੇ ਸ਼ਹਿਰ ਗੁਰਦਾਸਪੁਰ ’ਚ ਸਿਰਫ਼ 5 ਡਿਗਰੀ ਪਾਰਾ ਰਿਹਾ। ਇਸ ਤਰ੍ਹਾਂ ਠੰਡੀਆਂ ਰਾਤਾਂ ਦਾ ਇਹ ਸਿਲਸਿਲਾ ਜਾਰੀ ਰਹੇਗਾ।

ਇਸ ਕਾਰਨ ਪੰਜਾਬ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਯੈਲੋ ਅਲਰਟ ਦਾ ਮਤਲਬ ਹੈ ਕਿ ਘਰੋਂ ਨਿਕਲਦੇ ਸਮੇਂ ਮੌਸਮ ਦੀ ਸਥਿਤੀ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਸਾਰੇ ਜ਼ਿਲ੍ਹਿਆਂ ’ਚ 1 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਦੀ ਕਮੀ ਰਹੀ ਹੈ। ਕਿਸੇ ਵੀ ਜ਼ਿਲ੍ਹੇ ’ਚ 15 ਡਿਗਰੀ ਤੋਂ ਉੱਪਰ ਤਾਪਮਾਨ ਨਹੀਂ ਡਿੱਗਿਆ ਹੈ।

ਮੌਸਮ ਮਹਿਕਮੇ ਮੁਤਾਬਕ ਅਜੇ ਆਉਣ ਵਾਲੇ 2 ਦਿਨਾਂ ’ਚ ਠੰਡ ਹੋਰ ਵਧੇਗੀ। ਧੁੱਪ ਕੁਝ ਹੀ ਸਮੇਂ ਲਈ ਨਿਕਲੇਗੀ। ਪੰਜਾਬ ’ਟ ਮੁੱਖ ਤੌਰ ’ਤੇ ਬੱਦਲ ਛਾਏ ਰਹਿਣਗੇ। ਉਧਰ ਹਿਮਾਚਲ ’ਚ ਬਰਫ਼ਬਾਰੀ ਦੇ ਕਾਰਨ ਅਜੇ ਵੀ ਕਈ ਜ਼ਿਲ੍ਹੇ ਸੰਪਰਕ ਤੋਂ ਕੱਟੇ ਹੋਏ ਹਨ।

Facebook Comments

Trending