Connect with us

ਪੰਜਾਬੀ

ਇਯਾਲੀ ਵਲੋਂ ਸਰਕਲ ਜਥੇਦਾਰਾਂ ਨਾਲ ਮੀਟਿੰਗ, ਬਣਾਈ ਅਗਲੀ ਰਣਨੀਤੀ

Published

on

Yayali meets Circle Jathedars, formulates next strategy

ਮੁੱਲਾਂਪੁਰ (ਲੁਧਿਆਣਾ ) :   ਹਲਕਾ ਦਾਖਾ ‘ਚ ਸ਼੍ਰੋਮਣੀ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੋਟਰਾਂ ਨੂੰ ਵੋਟ ਦੀ ਅਪੀਲ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਆਮ ਵਾਂਗ ਇਯਾਲੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਛੱਜਾਵਾਲ, ਹਲਕਾ ਦਾਖਾ ਦੇ ਪ੍ਰਧਾਨ ਦਰਸ਼ਨ ਸਿੰਘ ਧਨੋਆ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ ਨਾਲ ਵੱਖੋ-ਵੱਖ ਇਨਡੋਰ ਚੋਣ ਮੀਟਿੰਗਾਂ ਕਰਕੇ ਸਰਕਲਾਂ ਦੀ ਪੂਰੀ ਰਿਪੋਰਟ ਪ੍ਰਾਪਤ ਕੀਤੀ।

ਇਯਾਲੀ ਵਲੋਂ ਅਗਲਾ ਚੋਣ ਪ੍ਰੋਗਰਾਮ ਦਿੰਦਿਆਂ ਉਪਰੋਕਤ ਆਗੂਆਂ ਨੂੰ ਦੱਸਿਆ ਕਿ ਘਰ-ਘਰ ਚੋਣ ਪ੍ਰਚਾਰ ਸਮੇਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਮੇਰੇ ਦੁਆਰਾ ਵਿਕਾਸ ਦੀ ਗੱਲ ਹੋਵੇ, ਉੱਥੇ ਪਿੰਡਾਂ ਅੰਦਰ ਧਾਰਮਿਕ ਸੰਸਥਾਵਾਂ, ਸਪੋਰਟਸ ਕਲੱਬਾਂ, ਲੋੜਵੰਦਾਂ ਅਤੇ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਲ ਭਰ ਨਿੱਤ ਦੀ ਸੇਵਾ ਦੇ ਨਾਲ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਨੂੰ ਜੇਬ ‘ਚੋਂ ਲੱਖਾਂ ਰੁਪਏ ਮਾਲੀ ਮਦਦ ਦੀ ਗੱਲ ਹੋਵੇ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ‘ਚ ਵੱਖੋ-ਵੱਖ ਵਿਭਾਗਾਂ ਦੇ ਕੱਚੇ-ਪੱਕੇ ਮੁਲਾਜ਼ਮਾਂ ਵਲੋਂ ਮਿਲ ਰਿਹਾ ਵੱਡਾ ਸਮਰਥਨ ਉਸ ਦੀ ਚੋਣ ਮੁਹਿੰਮ ‘ਚ ਨਿਖਾਰ ਲਿਆ ਰਿਹਾ ਹੈ।

Facebook Comments

Trending