Connect with us

ਪੰਜਾਬੀ

ਵਿਸ਼ਵ ਏਡਜ਼ ਦਿਹਾੜੇ ਸਬੰਧੀ ਕਰਵਾਇਆ ਗਿਆ ਪ੍ਰੋਗਰਾਮ

Published

on

World AIDS Day Program

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਸ਼ਵ ਏਡਜ਼ ਦਿਹਾਡ਼ੇ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ ।

ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਪ੍ਰੋਗਰਾਮ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰਦਵਿੰਦਰ ਸਿੰਘ ਲੋਟੇ ਦੇ ਮਾਰਗਦਰਸ਼ਨ ਵਿੱਚ ਅੱਜ ਸਕੂਲ ਵਿਖੇ ਵਿਸ਼ਵ ਏਡਜ਼ ਡੇਅ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿਚ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਕ ਭਾਸ਼ਣ ਪ੍ਰਤੀਯੋਗਿਤਾ ਵੀਂ ਕਰਵਾਈ ਗਈ ।ਜਿਸ ਵਿਚ ਵਿਦਿਆਰਥਣ ਸ਼ਰੁਤੀ ਪਹਿਲੇ ਸਥਾਨ ਤੇ ਰਹੀ।

ਵਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਉੱਚਾ ਜੀਵਨ ਆਚਰਣ ਰੱਖਣ ਸਬੰਧੀ ਸੁਝਾਅ ਦਿੱਤੇ। ਸ੍ਰੀ ਮਨੋਜ ਕੁਮਾਰ ਜੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਟਾਫ ਮੈਂਬਰ ਰਵਿੰਦਰ ਕੌਰ , ਮਨਦੀਪ ਕੌਰ, ਹਰਪ੍ਰੀਤ ਕੌਰ,. ਵਰਿੰਦਰ ਸਿੰਘ, ਪਰਮਬੀਰ ਸਿੰਘ ਅਤੇ ਵਿਦਿਆਰਥੀਆਂ ਨੂੰ ਇਸ ਮਹਾਂਮਾਰੀ ਤੋਂ ਕਿਹਡ਼ੀਆਂ ਕਿਹਡ਼ੀਆਂ ਸਾਵਧਾਨੀਆਂ ਰੱਖ ਕੇ ਬਚਿਆ ਜਾ ਸਕਦਾ ਹੈ, ਉਸ ਸਬੰਧੀ ਸਿੱਖਿਅਤ ਕੀਤਾ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ।

Facebook Comments

Trending