Connect with us

ਪੰਜਾਬੀ

ਮਾਲਵਾ ਖਾਲਸਾ ਸਕੂਲ ‘ਚ ਮਨਾਈ 153ਵੀਂ ਗਾਂਧੀ ਜੈਅੰਤੀ

Published

on

153rd Gandhi Jayanti celebrated in Malwa Khalsa School

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ, ਲੁਧਿਆਣਾ ਵਿਖੇ ਅੱਜ ਕੌਮੀ ਸੇਵਾ ਯੋਜਨਾ ਇਕਾਈ ਅਤੇ ਐਨ ਸੀ ਸੀ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 153ਵੀਂ ਜਯੰਤੀ ਮਨਾਈ ਗਈ । ਪਰਮਬੀਤ ਸਿੰਘ ਨੇ ਦੱਸਿਆ ਕਿ ਨੰਬਰ 4 ਪੰਜਾਬ ਏਅਰ ਸੁਕਾਡਠ ਲੁਧਿਆਣਾ ਦੇ ਕੈਡਿਟਾਂ ਤੇ ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਅਰਾਂ ਵੱਲੋਂ ਇਹ ਦਿਹਾੜਾ ਬਹੁਤ ਹੀ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਗਿਆ ।

ਵਿਦਿਆਰਥੀਆਂ ਨੇ ਗਾਂਧੀ ਜੀ ਦੇ ਜੀਵਨ ਨਾਲ ਸੰਬੰਧਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ। ਇਸ ਪੋਸਟਰ ਮੇਕਿੰਗ ਵਿਚ ਸੀਟੀ ਯੂਨੀਵਰਸਿਟੀ ਤੋਂ ਵਿਸ਼ੇਸ਼ ਰੂਪ ਨਾਲ ਪ੍ਰੋਫੈਸਰ ਗਗਨਦੀਪ ਸਿੰਘ ਤੇ ਪਰਮਿੰਦਰ ਸਿੰਘ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ ਪਧਾਰੇ । ਡਾਕਟਰ ਮਨੋਜ ਕੁਮਾਰ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਦੱਸੇ ‘ਅਹਿੰਸਾ ਦੇ ਰਸਤੇ ‘ਉੱਤੇ ਚੱਲਣ ਲਈ ਪ੍ਰੇਰਿਤ ਕੀਤਾ।

Facebook Comments

Trending