Connect with us

ਪੰਜਾਬੀ

ਹਲਕੇ ਵਿੱਚ ਨਵੀਆਂ ਤੇ ਪੁਰਾਣੀਆਂ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ – ਕੈਪਟਨ ਸੰਧੂ

Published

on

Work on new and old roads in the constituency continues on a war footing - Capt. Sandhu

ਭੂੰਦੜੀ / ਲੁਧਿਆਣਾ : ਹਲਕਾ ਦਾਖਾ ਦੇ ਕਸਬਾ ਭੂੰਦੜੀ ਵਿਖੇ ਖਰੀਦ ਕੇਦਰ ਦੇ ਫੜ ਅਤੇ ਮੰਡੀ ਦੀਆਂ ਸੜਕਾਂ ਦੇ ਕੀਤੇ ਨਵੀਨੀਕਰਣ ਦਾ ਉਦਘਾਟਨ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਟੀਟੂ ਸਿੱਧਵਾ ਵੱਲੋਂ ਕੀਤਾ ਗਿਆ।

ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਖਿਆ ਕਿ ਖਰੀਦ ਕੇਂਦਰ ਦਾ ਫੜ੍ਹ ਛੋਟਾ ਹੋਣ ਕਾਰਨ ਕਿਸਾਨਾਂ ਨੂੰ ਫਸਲ ਸੁੱਟਣ ਦੀ ਮੁਸਕਿਲ ਆ ਰਹੀ ਸੀ ਜਿਸ ਤੇ ਕਿਸਾਨਾਂ ਦੀ ਇਸ ਮੰਗ ਨੂੰ ਪਹਿਲ ਦੇ ਅਧਾਰ ਦਾ ਪੂਰਾ ਕੀਤਾ ਗਿਆ। ਉਹਨਾਂ ਕਿਹਾ ਕਿ ਹਲਕੇ ਵਿੱਚ ਨਵੀਆਂ ਤੇ ਪੁਰਾਣੀਆਂ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।

ਇਸ ਮੌਕੇ ਸੂਬਾ ਸਕੱਤਰ ਦਰਸਨ ਸਿੰਘ ਬੀਰਮੀ, ਡਾਇਰੈਕਟਰ ਰਛਪਾਲ ਸਿੰਘ ਤਲਵਾੜਾ, ਮੰਡੀ ਸੁਪਰਵਾਈਜਰ ਤੇਜਿੰਦਰ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ, ਸਰਪੰਚ ਹਰਪ੍ਰਰੀਤ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਬੀਰਮੀ, ਡਾਇਰੈਕਟਰ ਗੁਰਜੀਤ ਸਿੰਘ ਮੰਤਰੀ, ਸਰਪੰਚ ਪ੍ਰਦੀਪ ਸਿੰਘ ਭਰੋਵਾਲ, ਸਰਪੰਚ ਪਰਮਜੀਤ ਸਿੰਘ ਪੱਪੀ ਸਿੱਧਵਾ ਆਦਿ ਹਾਜ਼ਰ ਸਨ।

Facebook Comments

Trending