Connect with us

ਪੰਜਾਬੀ

ਵਾਰਡ-26 ‘ਚ ਇੰਟਰਲਾਕ ਟਾਈਲਾਂ ਦੇ ਕੰਮ ਦੀ ਕੀਤੀ ਸ਼ੁਰੂਆਤ

Published

on

Work on interlocking tiles started in Ward-26

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਾਹਨੇਵਾਲ ਤੋਂ ਸਿਮਰਨਜੀਤ ਸਿੰਘ ਢਿੱਲੋਂ ਨੇ ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ-26 ‘ਚ ਨਿਊ ਜੀਟੀਬੀ ਨਗਰ ਅਤੇ ਜੀਟੀਬੀ ਨਗਰ ‘ਚ ਸੀਵਰੇਜ ਤੋਂ ਬਾਅਦ ਇੰਟਰਲਾਕ ਟਾਈਲਾਂ ਵਾਲੀਆਂ ਸੜਕਾਂ ਦੇ ਕੰਮ ਦਾ ਉਦਘਾਟਨ ਕੀਤਾ।

ਕੌਂਸਲਰ ਸੁਰਜੀਤ ਰਾਏ ਦੀ ਅਗਵਾਈ ਹੇਠ ਕਰਵਾਏ ਸਾਦੇ ਸਮਾਰੋਹ ਦੌਰਾਨ ਕੰਮ ਦੀ ਸ਼ੁਰੂਆਤ ਕਰਨ ਮੌਕੇ ਸਿਮਰਨਜੀਤ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਪਿਤਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਖ਼ਤ ਮਿਹਨਤ ਕਰਦੇ ਹੋਏ ਇਲਾਕਾ ਕੌਂਸਲਰ ਸੁਰਜੀਤ ਰਾਏ ਨੂੰ ਨਾਲ ਲੈ ਕੇ ਵਾਰਡ ਨੰਬਰ-26 ‘ਚ ਰਹਿੰਦੇ ਸੀਵਰੇਜ਼, ਵਾਟਰ ਸਪਲਾਈ ਅਤੇ ਹੁਣ ਇੰਟਰਲਾਕ ਸੜਕਾਂ ਦੇ ਕੰਮ ਕਰਵਾਏ ਹਨ।

ਕੌਂਸਲਰ ਸੁਰਜੀਤ ਰਾਏ ਨੇ ਦੱਸਿਆ ਕਿ ਲਗਭਗ 47 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਨੇਪਰੇ ਚਾੜਿ੍ਹਆ ਜਾਵੇਗਾ।

Facebook Comments

Trending