ਪੰਜਾਬੀ

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ ਬਿਲਡਿੰਗ ਦਾ ਕੰਮ ਸ਼ੁਰੂ

Published

on

ਲੁਧਿਆਣਾ : ਲੁਧਿਆਣਾ ਹਵਾਈ ਅੱਡੇ ਨੂੰ ਲੰਬੇ ਸਮੇਂ ਤੋਂ ਕੁਨੈਕਟੀਵਿਟੀ ਦੀ ਮੰਗ ਕੀਤੀ ਜਾ ਰਹੀ ਹੈ। ਸਾਹਨੇਵਾਲ ਵਿਚ ਹਵਾਈ ਅੱਡਾ ਤਾਂ ਸ਼ੁਰੂ ਹੋਇਆ ਪਰ ਅਤਿ ਆਧੁਨਿਕ ਸਹੂਲਤਾਂ ਦੀ ਘਾਟ ਕਾਰਨ ਖ਼ਰਾਬ ਮੌਸਮ ਵਿਚ ਸਾਹਨੇਵਾਲ ਹਵਾਈ ਅੱਡੇ ਤੋਂ ਨਾ ਤਾਂ ਫਲਾਈਟਾਂ ਲੈਂਡ ਕਰ ਸਕਦੀਆਂ ਹਨ ਤੇ ਨਾ ਹੀ ਟੇਕ ਆਫ ਕਰ ਸਕਦੀਆਂ ਹਨ। ਪੰਜਾਬ ਸਰਕਾਰ ਨੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਫੈਸਲਾ ਕੀਤਾ ਪਰ ਕਈ ਸਾਲਾਂ ਤਕ ਇਹ ਪ੍ਰਾਜੈਕਟ ਸਿਰਫ਼ ਕਾਗਜ਼ਾਂ ‘ਤੇ ਹੀ ਰਹਿ ਗਿਆ।

ਆਖਰਕਾਰ ਦਸੰਬਰ 2021 ਵਿਚ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਕੰਮ ਸ਼ੁਰੂ ਹੋ ਗਿਆ। ਟਰਮੀਨਲ ਦੀ ਇਮਾਰਤ ਦਾ ਕੰਮ ਛੇ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ ਤੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਅੰਤਰਰਾਸ਼ਟਰੀ ਹਵਾਈ ਅੱਡਾ ਖੁੱਲ੍ਹਣ ਨਾਲ ਲੁਧਿਆਣਾ ਦੁਨੀਆ ਦੇ ਦੇਸ਼ਾਂ ਨਾਲ ਜੁੜ ਜਾਵੇਗਾ।

ਲੋਕ ਨਿਰਮਾਣ ਵਿਭਾਗ ਦਾ ਟੈਂਡਰ ਜਿੱਤਣ ਵਾਲੀ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਤੇ ਕੰਪਨੀ ਨੇ ਕੰਮ ਸ਼ੁਰੂ ਕਰ ਦਿੱਤਾ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਕ ਆਰਡਰ ਜਾਰੀ ਹੁੰਦੇ ਹੀ ਸਬੰਧਤ ਕੰਪਨੀ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.