Connect with us

ਪੰਜਾਬ ਨਿਊਜ਼

ਵਿਰੋਧ ਮਗਰੋਂ ਬੰਦ ਹੋਇਆ ਵੂਮੈਨ ਫਰੈਂਡਲੀ ਸ਼.ਰਾ.ਬ ਠੇ/ਕਾ, ਤਾਲਾ ਲਾਉਣ ਦੇ ਦਿੱਤੇ ਹੁਕਮ

Published

on

Women friendly liquor store closed after huge protest, department ordered to lock it

ਪੰਜਾਬ ਦੇ ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਖੋਲ੍ਹੀ ਗਈ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ਾਪ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਇਸ ਵਾਈਨ ਸ਼ਾਪ ਨੂੰ ਲੈ ਕੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਤੁਰੰਤ ਇਸ ਨੂੰ ਤਾਲਾ ਲਾਉਣ ਦੇ ਹੁਕਮ ਦਿੱਤੇ ਹਨ। ਵੂਮੈਨ ਫਰੈਂਡਲੀ ਸ਼ਰਾਬ ਦਾ ਠੇਕਾ ਖੁੱਲ੍ਹਣ ਤੋਂ ਬਾਅਦ ਜਿੱਥੇ ਸਿਆਸੀ ਪਾਰਟੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਹੀ ਸਮਾਜਿਕ ਜਥੇਬੰਦੀਆਂ ਨੇ ਵੀ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ।

ਵੂਮੈਨ ਫਰੈਂਡਲੀ ਸ਼ਰਾਬ ਦੇ ਠੇਕੇ ਦੀ ਚੌਤਰਫਾ ਨਿੰਦਾ ਅਤੇ ਵਿਰੋਧ ਤੋਂ ਬਾਅਦ ਰਾਜ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਵਾਈਨ ਸ਼ਾਪ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਸ਼ਰਾਬ ਦੀ ਦੁਕਾਨ ਅਜੇ ਵੀ ਖੁੱਲ੍ਹੇਗੀ ਪਰ ਹੁਣ ਇਹ ਵੱਖਰੇ ਨਾਂ ਅਤੇ ਬੈਨਰ ਨਾਲ ਖੁੱਲ੍ਹੇਗੀ। ਇਸ ਦੇ ਪਿੱਛੇ ਮੁੱਖ ਕਾਰਨ ਆਬਕਾਰੀ ਵਿਭਾਗ ਕੋਲ ਜਮ੍ਹਾਂ ਕਰਾਈ ਗਈ ਐਕਸਾਈਜ਼ ਡਿਊਟੀ ਹੈ।

ਬੀਤੇ ਦਿਨ ਠੇਕੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦਿਨ ਭਰ ਚੱਲੀ ਚਰਚਾ ਅਤੇ ਵਿਰੋਧ ਤੋਂ ਬਾਅਦ ਦੇਰ ਸ਼ਾਮ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਵੀ ਲੰਮਾ ਪਿੰਡ ਵੱਲ ਰੁਖ਼ ਕਰ ਲਿਆ। ਸਿੱਖ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ ਲੰਮਾ ਪਿੰਡ ਵਿੱਚ ਠੇਕੇ ਦੇ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਆਉਣ ਤੋਂ ਪਹਿਲਾਂ ਹੀ ਠੇਕਾ ਲੈਣ ਵਾਲਿਆਂ ਨੇ ਹੁਕਮ ਮਿਲਦੇ ਹੀ ਠੇਕਾ ਬੰਦ ਕਰ ਦਿੱਤਾ ਸੀ।

Facebook Comments

Trending