Connect with us

ਪੰਜਾਬੀ

GGNPS ਨੇ ਉਤਸ਼ਾਹ ਤੇ ਹੁਲਾਸ ਨਾਲ ਮਨਾਇਆ ਤੀਜ ਦਾ ਤਿਉਹਾਰ

Published

on

Celebrated the festival of Teej with enthusiasm and enthusiasm

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਮੇਲੇ ਦੇ ਰੂਪ ਵਿੱਚ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਗੁਨਮੀਤ ਕੌਰ ਨੇ ਜਗੀਜੀਤ ਕੌਰ ਸੰਗੀਤ ਵਿਭਾਗ, ਸਰਕਾਰੀ ਕਾਲਜ ਦਾ ਸਵਾਗਤ ਕੀਤਾ। ਇਸ ਖੁਸ਼ੀ ਦੇ ਮੌਕੇ ‘ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਵਿਦਿਆਰਥੀਆਂ ਦੀਆਂ ਮਾਵਾਂ ਅਤੇ ਦਾਦੀਆਂ ਦਾ ਵੀ ਦਿਲੋਂ ਸਵਾਗਤ ਕੀਤਾ ਗਿਆ। ਉਹ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਆਏ ਅਤੇ ਤੀਆਂ ਦੇ ਤਿਉਹਾਰਦੇ ਉਤਸ਼ਾਹ ਨੂੰ ਵਧਾਇਆ ।

ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ। ਖੁਸ਼ੀ ਅਤੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੂਰੇ ਸਕੂਲ ਨੂੰ ਇਸ ਮੌਕੇ ਦੀ ਸਾਰਥਿਕਤਾ ਅਨੁਸਾਰ ਸਜਾਇਆ ਗਿਆ ਸੀ। ਕੈਂਪਸ ਵਿੱਚ ਸੁੰਦਰ ਸੁਗੰਧਿਤ ਫੁੱਲਾਂ ਨਾਲ ਸਜਿਆ ਝੂਲਾ ਲਗਾਇਆ ਗਿਆ। ਸਕੂਲ ਦੀਆਂ ਮੁਟਿਆਰਾਂ ਨੇ ਮਹਿੰਦੀ, ਨੇਲ ਆਰਟ, ਮੇਕਅੱਪ ,ਹੇਅਰ ਸਟਾਈਲਿੰਗ ਤੇ ਸਕੂਲ ਵੱਲੋਂ ਖਾਣੇ ਦੇ ਅਨੇਕਾਂ ਸਟਾਲ ਲਗਾ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਪ੍ਰਤਿਭਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਇਹ ਵਿਦਿਆਰਥੀਆਂ ਲਈ ਖੁਸ਼ੀ ਦਾ ਸਮਾਂ ਸੀ ਕਿਉਂਕਿ ਉਨ੍ਹਾਂ ਨੇ ਰਵਾਇਤੀ ਗਿੱਧਾ, ਲੋਕ ਨਾਚ ਸੰਮੀ, ਕਿੱਕਲੀ ਤੇ ਭੰਗੜਾ ਪੇਸ਼ ਕਰਕੇ ਹਰ ਪਾਸੇ ਖੁਸ਼ੀ ਅਤੇ ਰੌਣਕ ਨੂੰ ਵਧਾਇਆ ।ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਜਗਜੀਤ ਕੌਰ ਨੇ ਕਿਹਾ ਕਿ ਅਜਿਹੇ ਮੌਕਿਆਂ ਨੂੰ ਮਨਾਉਣ ਨਾਲ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਨ ਅਤੇ ਸੰਭਾਲਣ ਵਿੱਚ ਮਦਦ ਮਿਲਦੀ ਹੈ। ਸਕੂਲ ਦੇ ਪ੍ਰਿੰਸੀਪਲ ਗੁਣਮੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Facebook Comments

Trending