Connect with us

ਅਪਰਾਧ

ਗੋਲੀ ਮਾਰ ਕੇ ਕੀਤਾ ਜੰਗਲੀ ਰੋਜ ਦਾ ਸ਼ਿਕਾਰ, ਟੀਮ ਨੂੰ ਦੇਖ ਕੇ ਸ਼ਿਕਾਰੀ ਹੋਇਆ ਮੌਕੇ ਤੋਂ ਫਰਾਰ

Published

on

Wild Rose hunted by shooting, hunted after seeing the team and fled the scene

ਲੁਧਿਆਣਾ : ਕਾਲੇਵਾਲ ਇਲਾਕੇ ਵਿਚ ਸ਼ਿਕਾਰੀ ਵੱਲੋਂ ਗੋਲੀ ਮਾਰ ਕੇ ਜੰਗਲੀ ਰੋਜ ਦਾ ਸ਼ਿਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜੰਗਲੀ ਜੀਵ ਰੇਂਜ ਦੀ ਟੀਮ ਨੂੰ ਆਪਣੇ ਵੱਲ ਆਉਂਦਿਆਂ ਦੇਖ ਸ਼ਿਕਾਰੀ ਜੀਪ ਵਿਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਮਾਮਲੇ ਵਿਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਵਣ ਰੇਂਜ ਅਫ਼ਸਰ ਸ਼ਮਿੰਦਰ ਸਿੰਘ ਦੇ ਬਿਆਨ ਉੱਪਰ ਪਿੰਡ ਪਵਾਰ ਦੇ ਰਹਿਣ ਵਾਲੇ ਜੱਸੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਜੰਗਲ ਜੀਵ ਰੇਂਜ ਦੀ ਟੀਮ ਨੂੰ ਸੂਚਨਾ ਮਿਲੀ ਕਿ ਕਾਲੇਵਾਲ ਇਲਾਕੇ ਦੇ ਕੋਲ ਪੈਂਦੇ ਜੰਗਲ ਵਿਚ ਕੁਝ ਲੋਕ ਗ਼ੈਰਕਾਨੂੰਨੀ ਢੰਗ ਦੇ ਨਾਲ ਸ਼ਿਕਾਰ ਕਰਨ ਲਈ ਦਾਖ਼ਲ ਹੋਏ ਹਨ।

ਜਾਣਕਾਰੀ ਤੋਂ ਬਾਅਦ ਵਣ ਰੇਂਜ ਅਫਸਰ ਸ਼ਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਕਾਲੇਵਾਲ ਇਲਾਕੇ ਵਿਚ ਪਹੁੰਚੀ। ਟੀਮ ਨੇ ਦੇਖਿਆ ਕਿ ਜੰਗਲ ਵਿਚ ਇਕ ਰੋਜ ਦੀ ਮੌਤ ਹੋ ਚੁੱਕੀ ਸੀ। ਉਸ ਦੇ ਸਰੀਰ ਉੱਪਰ ਗੋਲੀ ਦੇ ਨਿਸ਼ਾਨ ਸਨ। ਰੋਜ ਦੇ ਕੋਲ ਹੀ ਇਕ ਵਿਅਕਤੀ ਵੀ ਮੌਜੂਦ ਸੀ ,ਜੋ ਟੀਮ ਨੂੰ ਆਪਣੇ ਵੱਲ ਆਉਂਦਿਆਂ ਦੇਖ ਜਿਪਸੀ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਿਆ।

ਵਣ ਰੇਂਜ ਵਿਭਾਗ ਦੀ ਟੀਮ ਨੇ ਰੋਜ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਹਜ਼ੂਰ ਲਾਲ ਨੇ ਦੱਸਿਆ ਕਿ ਪੁਲਿਸ ਨੇ ਵਣ ਰੇਂਜ ਅਫਸਰ ਸ਼ਮਿੰਦਰ ਸਿੰਘ ਦੇ ਬਿਆਨਾਂ ਉਪਰ ਜੱਸੀ ਨਾਮ ਦੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending